May 14, 2026 11:13 am

ਖੰਨਾ ਪੁਲਿਸ ਵੱਲੋਂ ਫਲੈਗ ਮਾਰਚ

ਖੰਨਾ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਪੰਜਾਬ ਵਿੱਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਅਤੇ ਪੁਲਿਸ ਜਿਲਾ ਖੰਨਾ ਅੰਦਰ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਖੰਨਾ ਪੁਲਿਸ ਵੱਲੋ ਸੁਰੱਖਿਆ ਪੱਖੋ ਸਰਚ ਅਪ੍ਰੇਸ਼ਨ/ਏਰੀਆ ਡੋਮੀਨੇਸ਼ਨ, ਰੇਲਵੇ ਸਟੇਸ਼ਨਾਂ/ਬਸ ਸਟੈਂਡਾਂ ਅਤੇ ਹੋਰ ਛੁਪਣਗਾਹਾਂ ਆਦਿ ਦੀ ਚੈਕਿੰਗ, ਢਾਬਿਆ/ਹੋਟਲਾਂ/ਸਰਾਵਾਂ ਦੀ ਚੈਕਿੰਗ ਸਬੰਧੀ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਸਿਟੀ ਸੀਲਿੰਗ/ਜਿਲ੍ਹਾ ਸੀਲਿੰਗ ਪੁਆਇੰਟਾ ਪਰ ਨਾਕਾਬੰਦੀਆਂ ਕੀਤੀਆਂ ਗਈਆਂ ਹਨ।ਐਸ.ਐਸ.ਪੀ ਖੰਨਾ ਵੱਲੋ ਆਪ, ਸ੍ਰੀ ਦੀਪਕ ਰਾਏ, ਪੀ.ਪੀ.ਐਸ. ਉਪ ਕਪਤਾਨ, ਖੰਨਾ, ਮੁੱਖ ਅਫਸਰ ਥਾਣਾ ਸਿਟੀ-1 ਖੰਨਾ, ਮੁੱਖ ਅਫਸਰ ਥਾਣਾ ਸਿਟੀ-2 ਖੰਨਾ, ਇੰਚਾਰਜ ਸਪੈਸ਼ਲ ਬ੍ਰਾਂਚ ਖੰਨਾ ਸਮੇਤ ਭਾਰੀ ਪੁਲਿਸ ਫੋਰਸ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਮਲੋਹ ਚੌਕ ਖੰਨਾ- ਲਲਹੇੜੀ ਚੌਕ- ਸਮਰਾਲਾ ਚੌਂਕ ਖੰਨਾ -ਗੁਰੂ ਅਮਰਦਾਸ ਮਾਰਕੀਟ-ਮਲੇਰਕੋਟਲਾ ਚੌਕ- ਪੀਰ ਖਾਨਾ ਰੋਡ-ਗਊਸ਼ਾਲਾ ਰੋਡ- ਖਟੀਕਾ ਮੁਹੱਲਾ-ਮੜੀਆ ਰੋਡ-ਚਾਦਲਾ ਮਾਰਕੀਟ-ਜੀ.ਟੀ.ਬੀ ਮਾਰਕੀਟ ਖੰਨਾ-ਬਿੱਲਾ ਵਾਲੀ ਛੱਪੜੀ ਖੰਨਾ ਅਤੇ ਨਰੋਤਮ ਨਗਰ ਖੰਨਾ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦਾ ਮੁੱਖ ਮੰਤਵ ਲੋਕਾ ਦੀ ਜਾਨ ਵਾ ਮਾਲ ਦੀ ਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਹੈ।ਇਸਤੋਂ ਇਲਾਵਾ ਐਸ.ਐਸ.ਪੀ ਖੰਨਾ ਵੱਲੋ ਸਮੂਹ ਅਫਸਰਾਨ ਨੂੰ ਜਿਲਾ ਹੈਡਕੁਆਟਰ ਪਰ ਹਾਜਰ ਰਹਿਣ ਲਈ ਹਦਾਇਤਾਂ ਦਿੱਤੀਆ ਅਤੇ ਪੁਲਿਸ ਜਿਲਾ ਖੰਨਾ ਅਧੀਨ ਪੈਂਦੇ ਸਾਰੇ ਰੇਲਵੇ ਸਟੇਸ਼ਨਾਂ, ਬਸ ਸਟੈਂਡਾਂ, ਛੁਪਣਗਾਹਾ ਅਤੇ ਹੋਰ ਭੀੜ ਭੜੱਕੇ ਵਾਲੀਆ ਥਾਵਾਂ ਪਰ ਕੜੀ ਨਿਗਰਾਨੀ ਰੱਖਣ ਲਈ ਦਿਸ਼ਾ ਨਿਰਦੇਸ਼ ਅਤੇ ਰਾਤ ਸਮੇਂ ਡਿਊਟੀ ਪਰ ਮੁਸਤੈਦ ਰਹਿਣ ਲਈ ਹੁਕਮ ਦਿੱਤੇ।

Send this to a friend