ਚੰਦਰ ਸ਼ੇਖਰ ਆਜਾਦ ਅਜਾਦੀ ਅੰਦੋਲਨ ਦਾ ਉਹ ਥੰਮ੍ਹ ਸੀ ਜਿਸ ਦਾ ਲੋਹਾ ਪੂਰੀ ਅੰਗ੍ਰੇਜ ਹਕੂਮਤ ਮੰਨਦੀ ਸੀ। ਉਨ੍ਹਾਂ ਨੇ ਅਜਾਦੀ ਦੀ ਲੜਾਈ ’ਚ ਆਪਣਾ ਤਨ,ਮਨ,ਧਨ ਅਤੇ ਸਭ ਕੁਝ ਵਾਰ ਦਿੱਤਾ ਸੀ। ਉਨ੍ਹਾਂ ਦੀ ਸਾਰੀ ਜਿੰਦਗੀ ਦੇਸ਼ ਦੀ ਅਜਾਦੀ ਦੇ ਲਈ ਹੀ ਸਮਰਪਿੱਤ ਸੀ।ਚੰਦਰ ਸ਼ੇਖਰ ਇਕ ਬੇਮਿਸਾਲ,ਅਨੋਖੀ ਅਤੇ ਅਦਭੁਤ ਸ਼ਖਸੀਅਤ ਦੇ ਮਾਲਕ ਸਨ। 23 ਜੁਲਾਈ 1906 ਨੂੰ ਮਾਂ ਜੱਗਰਾਣੀ ਦੀ ਕੁੱਖੋਂ ਪਿੰਡ ਬੱਦਰਕਾ , ਜ਼ਿਲ੍ਹਾ ਉਲਾਵ , ਉਤਰ ਪ੍ਰਦੇਸ਼ ਦੇ ਇਕ ਸਧਾਰਣ ਪਰਿਵਾਰ ’ਚ ਜੰਮੇ ਆਜਾਦ ਨੇ ਦੇਸ਼ ਦੀ ਆਜਾਦੀ ਦੇ ਲਈ ਜੋ ਅਹਿਮ ਯੋਗਦਾਨ ਦਿੱਤਾ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਚੰਦਰ ਸ਼ੇਖਰ ਦੇ ਪਿਤਾ ਪੰਡਤ ਸੀਤਾ ਰਾਮ ਇਕ ਆਮ ਜਿਹੀ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਬੋਝ ਚੱਕਣ ’ਚ ਅਸਮਰਥ ਸਨ।ਇਸਦੇ ਬਾਵਜੂਦ ਅਜਾਦ ਨੇ ਆਪਣੀ ਯੋਗਤਾ ਦਾ ਅਹਿਜਾ ਪ੍ਰਦਰਸ਼ਨ ਕੀਤਾ ਜਿਸ ਨਾਲ ਉਹ ਤਰੱਕੀ ਦੇ ਸਿਖਰ ’ਤੇ ਪਹੁੰਚ ਗਏ।
ਚੰਦਰ ਸ਼ੇਖਰ ਆਜਾਦ ਦੀ ਵੀਰਤਾ ਅਤੇ ਸਾਹਸ ਉਨ੍ਹਾਂ ਦੀ ਸ਼ਖਸੀਅਤ ਦੀ ਬਹੁਤ ਵੱਡੀ ਖਾਸੀਅਤ ਸੀ।ਉਨ੍ਹਾਂ ਨੇ ਬਚਪਨ ਤੋਂ ਸ਼ਹੀਦ ਹੋਣ ਤੱਕ ਉਨ੍ਹਾਂ ਦੇ ਜੀਵਨ ਵਿਚ ਚੰਗੇ ਅਤੇ ਪ੍ਰੇਰਣਾਤਮਕ ਗੁਣਾਂ ਦੇ ਹੀ ਦਰਸ਼ਨ ਹੁੰਦੇ ਹਨ। ਡਰ ਨਾਂਅ ਦੀ ਚੀਜ ਉਨ੍ਹਾਂ ਦੀ ਜਿੰਦਗੀ ’ਚ ਕਦੇ ਸਾਹਮਣੇ ਨਹੀਂ ਆਈ।14 ਸਾਲ ਦੀ ਉਮਰ ’ਚ ਉਹ ਇਕ ਪੱਕੇ ਇਰਾਦੇ ਦੇ ਨਾਲ ਆਜਾਦੀ ਦੀ ਲੜਾਈ ’ਚ ਸ਼ਾਮਲ ਹੋ ਗਏ ਸਨ।ਹਜੇ ਸਿਰਫ 14-15 ਸਾਲ ਦੀ ਉਮਰ ਦੇ ਹੀ ਸਨ ਕਿ ਉਨ੍ਹਾਂ ਦੇ ਜੀਵਨ ’ਚ ਇਕ ਬਹੁਤ ਹੀ ਦਿਲਚਸਪ ਘਟਨਾ ਵਾਪਰੀ ।ਗੱਲ ਉਦੋਂ ਦੀ ਹੈ ਜਦੋਂ ਅੰਗੇਜ਼ ਹਕੂਮਤ ਦਾ ਵਿਰੋਧ ਕਰਦੇ ਹੋਏ ਇਹ ਬੱਚਾ ਨੌਜੁਆਨਾਂ ਵੱਲੋਂ ਸਰਕਾਰ ਦੇ ਖਿਲਾਫ ਕੱਢੇ ਜਾ ਰਹੇ ਇਕ ਅੰਦੋਲਣ ਵਿਚ ਜਾ ਪੁੱਜਾ ਅਤੇ ਉਸੇ ਭੀੜ ’ਚ ਚੱਲਦੇ ਹੋਏ ਚੰਦਰਸ਼ੇਖਰ ਨੇ ਇਕ ਪੱਥਰ ਚੁੱਕਿਆ ਅਤੇ ਨਿਸ਼ਾਨਾ ਲਗਾਉਂਦੇ ਹੋਏ ਇਕ ਪੁਲਿਸ ਅਧਿਕਾਰੀ ਦੇ ਸਿਰ ’ਤੇ ਦਾਗ ਦਿੱਤਾ।ਉਸ ਦਾ ਸਿਰ ਫਟ ਗਿਆ ਅਤੇ ਚੰਦਰਸ਼ੇਖਰ ਉਥੋਂ ਗਾਇਬ ਹੋ ਗਿਆ।ਕੁਝ ਦਿਨਾਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੰਦਰਾਂ ਬੈਂਤ ਮਾਰਨ ਦੀ ਸਜਾ ਦਿੱਤੀ। ਜਦੋਂ ਪੁਲਿਸ ਅਧਿਕਾਰੀਆਂ ਨੇ ਪੁੱਛਿਆ ਤਾਂ ਜਵਾਬ ’ਚ ਉਨ੍ਹਾਂ ਨੇ ਆਪਣਾ ਨਾਂਅ ਆਜਾਦ, ਪਿਤਾ ਦਾ ਨਾਂਅ ਆਜਾਦੀ ਅਤੇ ਘਰ ਦਾ ਪਤਾ ਹਵਾਲਾਤ ਦੱਸਿਆ ।ਉਦੋਂ ਤੋਂ ਹੀ ਚੰਦਰਸ਼ੇਖਰ ,ਆਜਾਦ ਬਣ ਗਿਆ। ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਵੀ ਉਨ੍ਹਾਂ ਦੇ ਬਹੁਤ ਗੂੜੇ ਮਿੱਤਰ ਸਨ।ਇਨ੍ਹਾਂ ਕ੍ਰਾਂਤੀਕਾਰੀਆਂ ਨੇ ਹਿੰਦੂਸਤਾਨ ਸਮਾਜਵਾਦੀ ਸੰਗਠਨ ਬਣਾਇਆ ਸੀ ਅਤੇ ਚੰਦਰਸ਼ੇਖਰ ਆਜਾਦ ਖੁਦ ਇਸ ਸੰਗਠਨ ਦੇ ਸੈਨਾਪਤੀ ਵੀ ਰਹੇ ।ਪੰਡਤ ਮੋਤੀ ਲਾਲ ਨਹਿਰੂ ਨੇ ਉਨ੍ਹਾਂ ਨੂੰ ਅਹਿੰਸਾ ਦੀ ਸਲਾਹ ਦਿੱਤੀ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਸੀ। ਭਗਤ ਸਿੰਘ ਦੀ ਪਹਿਚਾਣ ਨੂੰ ਬਦਲਣ ਦੇ ਲਈ ਚੰਦਰਸ਼ੇਖਰ ਨੇ ਹੀ ਉਨ੍ਹਾਂ ਨੂੰ ਵਾਲ ਕਟਵਾਉਣ ਦੀ ਸਲਾਹ ਦਿੱਤੀ ਸੀ ਜਿਸਦਾ ਸਰਦਾਰ ਭਗਤ ਸਿੰਘ ਨੇ ਆਦਰ ਪੂਰਵਕ ਪਾਲਣ ਕੀਤਾ।
ਚੰਦਰਸ਼ੇਖਰ ਆਜਾਦ ਨੇ ਆਪਣੀ ਜਿੰਦਗੀ ਦਾ ਬਲਿਦਾਨ ਵੀ ਬੜੀ ਵੀਰਤਾ ਨਾਲ ਦਿੱਤਾ ਸੀ।
27 ਫਰਵਰੀ 1931 ਨੂੰ ਅਜਾਦ ਆਪਣੇ ਸਾਥੀ ਸੁਖਦੇਖ ਦੇ ਨਾਲ ਇਲਾਹਾਬਾਦ ਦੇ ਅੱਲਫੈਡ ਪਾਰਕ ’ਚ ਬੈਠੇ ਭਵਿੱਖ ਦੀ ਰਣਨੀਤੀ ਬਣਾ ਰਹੇ ਸਨ , ਤਾਂ ਅਚਾਨਕ ਪੁਲਿਸ ਨੇ ਉਨ੍ਹਾਂ ਨੂੰ ਚਾਰੇ ਪਾਸਿਉਂ ਘੇਰ ਲਿਆ ਅਤੇ ਆਤਮਸਮਰਪਣ ਕਰਨ ਲਈ ਕਿਹਾ।ਪਰ ਚੰਦਰਸ਼ੇਖਰ ਨੇ ਆਪਣੀ ਜਿੰਦਗੀ ’ਚ ਝੁਕਣਾ ਨਹੀਂ ਸਿੱਖਿਆ ਸੀ।ਵੇਖਦੇ ਹੀ ਵੇਖਦੇ ਆਜਾਦ ਨੇ ਪੁਲਿਸ ’ਤੇ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ।ਕਹਿੰਦੇ ਹਨ ਆਜਾਦ ਦੇ ਰਿਵਾਲਵਰ ’ ਆਖਿਰੀ ਗੋਲੀ ਰਹਿ ਗਈ ਸੀ,ਉਨ੍ਹਾਂ ਨੇ ਰਿਵਾਲਵਰ ਆਪਣੀ ਕੰਨਪੱਟੀ ’ਤੇ ਤਾਣ ਕੇ ਅਤੇ ਗੋਲੀ ਦਾਗ ਦਿੱਤੀ।ਇਸੇ ਦੌਰਾਨ ਉਨ੍ਹਾਂ ਨੇ ਆਪਣੇ ਸਾਥੀ ਸੁਖਦੇਵ ਨੂੰ ਉਥੋਂ ਭੱਜ ਜਾਣ ਲਈ ਕਿਹਾ।ਉਹ ਨਹੀਂ ਚਾਹੁੰਦੇ ਸਨ ਕਿ ਦੁਸ਼ਮਣ ਦੀ ਗੋਲੀ ਨਾਲ ਉਨ੍ਹਾਂ ਦੀ ਮੌਤ ਹੋਵੇ।ਉਨ੍ਹਾਂ ਨੇ ਕਿਹਾ ਸੀ -ਮੈਂ ਆਜਾਦ ਹਾਂ ਅਤੇ ਆਜਾਦ ਹੀ ਰਹੂੰਗਾ।ਇਹ ਸੁਣਨ ’ਚ ਆਇਆ ਹੈ ਕਿ ਜਦੋਂ ਉਨ੍ਹਾਂ ਦਾ ਮ੍ਰਿਤ ਸ਼ਰੀਰ ਜਮੀਨ ’ਤੇ ਪਿਆ ਸੀ ਤਾਂ ਅੰਗ੍ਰੇਜ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਚੱਕਣ ਤੋਂ ਡਰਦੇ ਰਹੇ। ਪੁਲਿਸ ਨੇ ਪਹਿਲਾਂ ਉਨ੍ਹਾਂ ਦੇ ਹੱਥ ’ਤੇ ਗੋਲੀ ਮਾਰੀ। ਜਿਸ ਪਾਰਕ ’ਚ ਦਰੱਖਤ ਦੇ ਥੱਲੇ ਉਨ੍ਹਾਂ ਨੇ ਕੁਰਬਾਨੀ ਦਿੱਤੀ ਸੀ ਉਥੇ ਅੱਜ ਵੀ ਉਨ੍ਹਾਂ ਦੀ ਸਮਾਧੀ ਬਣੀ ਹੈ ਅਤੇ ਰੀਤੀ ਰਿਵਾਜ਼ ਮੁਤਾਬਿਕ ਪੁਜਾ ਵੀ ਕੀਤੀ ਜਾਂਦੀ ਹੈ।
ਆਜਾਦ ਨੇ ਹਰ ਸਾਹ ਦੇ ਨਾਲ ਹਿੰਦੂਸਤਾਨ ਨੂੰ ਫਿਰੰਗੀ ਹੱਥਾਂ ’ਚੋਂ ਮੁਕਤੀ ਦਵਾਉਣ ਦਾ ਕੰਮ ਕੀਤਾ ।