May 14, 2026 1:01 am

ਹਿਮਾਚਲ ’ਚ ਬਰਫ਼ ਹੇਠਾਂ ਦਬੇ ਛੇ ਜਵਾਨ-5 ਦੀ ਮੌਤ

ਸ਼ਿਮਲਾ, 20 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ’ਚ ਬਰਫ਼ ਦੇ ਤੋਦਿਆਂ ਹੇਠਾਂ 6 ਜਵਾਨਾਂ ਦੇ ਦਬ ਗਏ।ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਜਵਾਨਾਂ ਵਿਚੋਂ ਪੰਜਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ ਤੇ ਇਕ ਦੀ ਭਾਲ ਜਾਰੀ ਹੈ।ਜ਼ਿਲ੍ਹਾ ਕਿੰਨੌਰ ਦੇ ਨਮਗਿਆ ਡੋਗਰੀ ਨੇੜੇ ਫ਼ੌਜ ਦੇ 6 ਜਵਾਨ ਬਰਫ਼ ਦੇ ਤੋਦਿਆਂ ਹੇਠਾਂ ਦਬ ਗਏ। ਗਲੇਸ਼ੀਅਰ ਦੀ ਚਪੇਟ ਵਿਚ ਆਉਂਦੇ ਹੀ ਇਕ ਜਵਾਨ ਨੂੰ ਕੁਝ ਹੀ ਸਮੇਂ ਵਿਚ ਬਾਹਰ ਕਢ ਲਿਆ, ਪਰ ਉਸ ਦੀ ਜਾਨ ਨਾ ਬਚ ਸਕੀ।ਫ਼ੌਜ ਦੇ ਕਮਾਂਡਰ ਮੁਤਾਬਕ ਬੁਧਵਾਰ ਸਵੇਰੇ 16 ਜਵਾਨ ਨਮਗਿਆ ਤੋਂ ਸ਼ਿਪਕਿਲਾ ਨੇੜੇ ਪਾਣੀ ਦੇ ਪਾਈਪਾਂ ਦੀ ਮੁਰੰਮਤ ਕਰਨ ਲਈ ਨਿਕਲੇ ਸਨ।

Send this to a friend