May 14, 2026 12:58 am

ਗੁਰਮੁੱਖੀ ਮਾਰਚ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਪੁੱਜਾ

ਪੰਜਾਬੀ ਨੂੰ ਬਚਾਉਣ ਲਈ ਸੰਘਰਸ ਜਾਰੀ ਰੱਖਾਂਗਾ : ਲੱਖਾ ਸਿਧਾਣਾ

ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਤੋ ਸੁਰੂ ਹੋਇਆ ਗੁਰਮੁੱਖੀ ਮਾਰਚ ਦੇਰ ਰਾਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪੁੱਜਾ। ਮਾਰਚ ਦੇ ਮੁੱਖ ਪ੍ਰਬੰਧਕ ਲੱਖਾ ਸਿਧਾਣਾ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਅਜੋਕੇ ਸਮੇ ਦੋਰਾਨ ਪੰਜਾਬ ਵਿਚ ਬਹੁਤ ਹੀ ਤਰਸਯੋਗ ਹਾਲਤ ਵਿਚ ਆ ਚੁੱਕੀ ਹੈ ਅਤੇ ਆਧੁਨਿਕੀਕਰਨ ਦੇ ਨਾਮ ਤੇ ਪਰਿਵਾਰਂਾ ਵਿਚ ਹਿੰਦੀ ਅਤੇ ਅੰਗਰੇਜੀ ਭਾਸ਼ਾ ਦਾ ਬੋਲਬਾਲਾ ਆਮ ਹੋ ਚੁੱਕਾ ਹੈ। ਉਨ੍ਹਂਾ ਕਿਹਾ ਕਿ ਪੰਜਾਬ ਸਰਕਾਰ ਵਲੋ ਸਕੂਲਂਾ ਨੂੰ ਪ੍ਰਵਾਨਗੀ ਦੇਣ ਤੋ ਪਹਿਲਂਾ ਪੰਜਾਬੀ ਭਾਸ਼ਾ ਲਾਜਮੀ ਕਰੇ, ਇਸ ਤੋ ਬਿਨ੍ਹਂਾ ਅਦਾਲਤਂਾ ਦਾ ਕੰਮ ਅੰਗਰੇਜੀ ਦੇ ਨਾਲ ਨਾਲ ਪੰਜਾਬੀ ਵਿਚ ਕਰਵਾਇਆ ਜਾਵੇ ਅਤੇ ਸੜਕਂਾ ਤੇ ਅੰਗਰੇਜੀ ਦੇ ਚਿੰਨ੍ਹ ਬੋਰਡ ਤੋਂ ਪਹਿਲਂਾ ਪੰਜਾਬੀ ਭਾਸ਼ਾ ਵਿਚ ਪਿੰਡਂਾ ਤੇ ਸ਼ਹਿਰਂਾ ਦੇ ਨਾਮ ਸਹੀ ਤਰੀਕੇ ਨਾਲ ਲਿਖੇ ਜਾਣ। ਉਨ੍ਹਂਾ ਕਿਹਾ ਕਿ ਇਸ ਮਾਰਚ ਵਲੋ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਤੋ ਬਾਅਦ ਪਟਿਆਲਾ ਵਿਖੇ ਭਾਸ਼ਾ ਵਿਭਾਗ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਪੰਜਾਬੀ ਮਾਂ ਬੋਲੀ ਲਈ ਸੰਘਰਸ ਜਾਰੀ ਰਹੇਗਾ। ਇਸ ਮੋਕੇ ਉਨਾ ਨਾਲ ਵੱਡੀ ਗਿਣਤੀ ਵਿਚ ਨੌਜਵਾਨ ਵੀ ਹਾਜ਼ਰ ਸਨ।

Send this to a friend