ਖੰਨਾ, 11 ਅਪ੍ਰੈਲ (ਸੁਖਵਿੰਦਰ ਸਲੌਦੀ ਸਿੰਘ)-ਸ. ਹਰਚਰਨ ਸਿੰਘ ਭੁ¤ਲਰ ਆਈ. ਪੀ.ਐਸ . ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਤੀ 9, 10 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਥਾਣਾ ਮਲੌਦ ਦੇ ਪਿੰਡ ਗੋਸਲਾਂ ਵਿਖੇ ਇਕ ਨੌਜਵਾਨ ਔਰਤ ਦੇ ਭੇਦਭਰੀ ਹਾਲਤ ਵਿ¤ਚ ਹੋਏ ਕਤਲ ਦੀ ਗੁ¤ਥੀ ਨੂੰ ਪੁਲਿਸ ਵ¤ਲੋਂ 24 ਘੰਟਿਆਂ ਦੇ ਅੰਦਰ ਅੰਦਰ ਹ¤ਲ ਕਰਕੇ ਜਿੰਮੇਵਾਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਸ. ਭੁ¤ਲਰ ਨੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਮਲੌਦ ਵਿ¤ਚ ਇਕ ਕਤਲ ਦੇ ਸਬੰਧ ਵਿ¤ਚ ਪਰਚਾ ਕੀਤਾ ਗਿਆ ਸੀ। ਜਿਸ ਦੀ ਤਫਤੀਸ ਸ਼੍ਰੀ ਸੰਤ ਸਿੰਘ ਧਾਲੀਵਾਲ ਉਪ ਪੁਲਿਸ ਕਪਤਾਨ (ਡੀ) ਖੰਨਾ ਦੀ ਦੇਖ ਰੇਖ ਹੇਠ ਮੁ¤ਖ ਅਫਸਰ ਥਾਣਾ ਮਲੌਦ
ਵ¤ਲੋਂ ਕੀਤੀ ਗਈ। ਜਿਸ ਦੌਰਾਨ ਵ¤ਖ ਵ¤ਖ ਪਹਿਲੂਆਂ ਬਾਰੇ ਪੂਰੀ ਡੂੰਘਾਈ ਨਾਲ ਤਹਿਕੀਕਾਤ ਕੀਤੀ ਗਈ , ਜਿਸ ਦੇ ਸਿ¤ਟੇ ਵ¤ਜੋ ਪੁਲਿਸ ਵਾਰਦਾਤ ਕਰਨ ਵਾਲੇ ਅਸਲ ਦੋਸ਼ੀ ਪਾਸ ਪਹੁੰਚਣ ਵਿ¤ਚ ਕਾਮਯਾਬ ਹੋਈ ਤਾਂ ਮ੍ਰਿਤਕ ਦੇ ਦਿਓਰ ਬੇਅੰਤ ਸਿੰਘ ਪੁ¤ਤਰ ਲੇਟ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜੋ ਕਿ ਮ੍ਰਿਤਕ ਔਰਤ ਦਾ ਸਕਾ ਦਿਓਰ ਹੀ ਹੈ । ਜਿਸ ਤੇ ਮੁਕ¤ਦਮਾ ਨੰ. 25 ਮਿਤੀ 10-4-14 ਅਧੀਨ 302 ਦਰਜ ਕਰ ਲਿਆ ਹੈ।
ਦੋਸ਼ੀ ਨੇ ਮੁ¤ਢਲੀ ਪੁ¤ਛ ਗਿ¤ਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਭ¤ੁਲਰ ਨੇ ਦ¤ਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿ¤ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁ¤ਛਗਿ¤ਛ ਕੀਤੀ ਜਾਵੇਗੀ।



