ਮੁੱਲਾਂਪੁਰ ਦਾਖਾ, 11 ਅਪ੍ਰੈਲ (ਮਲਕੀਤ ਸਿੰਘ)-ਪੰਜਾਬ ਦੀ ਧਰਤੀ ਜਿੱਥੇ ਗੁਰੂਆਂ-ਪੀਰਾਂ ਸ਼ਹੀਦਾਂ ਦੀ ਧਰਤੀ ਹੈ ਉ¤ਥੇ ਹੀ ਗੁਰੂਆਂ ਦੀ ਅਪਾਰ ਬਖਸ਼ਿਸ਼ ਸਦਕਾ ਜਿੱਥੇ ਅੱਜ ਦੀ ਨਾਰੀ ਉ¤ਚ ਅਹੁਦਿਆਂ ’ਤੇ ਬਿਰਾਜ਼ਮਾਨ ਹੈ ਤੇ ਅੰਬਰਾਂ ’ਚ ਉਡਾਰੀਆਂ ਲਗਾ ਰਹੀ ਹੈ ਉਥੇ ਦੂਜੇ ਪਾਸੇ ਵਾਹਿਗੁਰੂ ਦਾ ਭਾਣਾ ਹੀ ਕਹਿਣਾ ਉਚਿਤ ਹੈ ਕਿ ਰਾਮਦਾਸੀਆ ਗ਼ਰੀਬ ਪਰਿਵਾਰ ਦੀ ਇੱਕ 13 ਸਾਲਾ ਮਾਨਸਿਕ ਰੋਗੀ ਬਾਲੜੀ ਸੁਮਨਪ੍ਰੀਤ ਕੌਰ ਪੁੱਤਰੀ ਰਾਜ ਕੁਮਾਰ ਵਾਸੀ ਬੇਰ ਖੁਰਦ (ਲੁਧਿਆਣਾ) ਦਾ ਬਚਪਨ ਸੰਗਲਾਂ ਨਾਲ ਬੀਤ ਰਿਹਾ ਹੈ। ਘਰ ਜਾ ਕੇ ਵੇਖਿਆ ਕਿ ਸਾਰਾ ਪਰਿਵਾਰ ਸਹਿਮਿਆ ਜਿਹਾ ਪਿਆ ਸੀ ਤੇ ਸੁਮਨਪ੍ਰੀਤ ਨੂੰ ਮੰਜੇ ਨਾਲ ਮਜ਼ਬੂਰਨ ਪਸ਼ੂਆਂ ਵਾਂਗ ਸੰਗਲ ਨੂੰ ਜਿੰਦਾ ਲਗਾ ਕੇ ਮੰਜੇ ਨਾਲ ਬੰਨ੍ਹਿਆ ਹੋਇਆ ਸੀ। ਦਾਦੀ ਅਮਰਜੀਤ ਕੌਰ ਨੇ
ਦੱਸਿਆ ਕਿ ਇਸ ਦੇ ਮਾਤਾ ਪਿਤਾ ਰੋਟੀ-ਰੋਜੀ ਦਾ ਜੁਗਾੜ ਕਰਨ ਗਏ ਹੋਏ ਹਨ।
ਦਾਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਮਨ ਜਦੋਂ 4 ਸਾਲ ਦੀ ਸੀ ਉਦੋਂ ਪਹਿਲਾ ਦੌਰਾ ਪਿਆ ਸੀ ਜੋ ਹੁਣ ਤੱਕ ਨਿਰੰਤਰ ਜਾਰੀ ਹਨ। ਕਈ ਮਹੀਨੇ ਇਲਾਜ਼ ਵੀ ਕਰਵਾਇਆ ਪਰ ਕੋਈ ਫ਼ਰਕ ਨਹੀਂ ਪਿਆ ਅਤੇ ਨਾ ਹੀ ਆਰਥਿਕ ਤੰਗੀ ਕਰਕੇ ਇਲਾਜ਼ ਜਾਰੀ ਰੱਖਿਆ ਗਿਆ। ਹੁਣ 3 ਸਾਲ ਤੋਂ ਲਾਏ ਸੰਗਲ ਬਾਰੇ ਦੱਸਿਆ ਕਿ ਸੁਮਨ ਘਰੋਂ ਭੱਜ ਜਾਂਦੀ ਹੈ ਤੇ ਲੋਕਾਂ ਦੇ ਘਰ ਜਾ ਕੇ ਕੋਈ ਨਾ ਕੋਈ ਨੁਕਸਾਨ ਕਰ ਦਿੰਦੀ ਹੈ। ਇਸ ਕਰਕੇ ਅਸੀਂ ਸੁਮਨ ਨੂੰ ਬੰਨ੍ਹ ਕੇ ਰਖਦੇ ਹਾਂ ਅਤੇ ਸਾਨੂੰ ਇਸ ਦੀ 24 ਘੰਟੇ ਨਿਗਰਾਨੀ ਰੱਖਣੀ ਪੈਂਦੀ ਹੈ। ਦੌਰੇ ਪੈਣ ਨਾਲ ਸੁਮਨ ਦੇ ਚਿਹਰੇ ’ਤੇ ਲੱਗੀਆਂ ਸੱਟਾਂ ਦੇ ਨਿਸ਼ਾਨ ਸਪੱਸ਼ਟ ਦਿਖਾਈ ਦਿੰਦੇ ਸਨ। ਰਾਜ ਕੁਮਾਰ ਦੇ ਸੁਮਨਪ੍ਰੀਤ ਤੋਂ ਇਲਾਵਾ ਦੋ ਹੋਰ ਧੀਆਂ ਤੇ ਸਭ ਤੋਂ ਛੋਟਾ ਬੇਟਾ ਵੀ ਹੈ। ਦਾਦੀ ਮਾਂ ਜਿਸ ਦਾ ਬੁਢਾਪਾ ਵੀ ਇਸ ਕਰਕੇ ਰੁਲ ਗਿਆ ਹੈ ਨੇ ਦਰਦਮੰਦ ਇਨਸਾਨਾਂ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਹੱਥ ਅੱਡਿਆ ਹੈ ਤਾਂ ਜੋ ਸੁਮਨਪ੍ਰੀਤ ਦਾ ਨਿਰੰਤਰ ਚੰਗੇ ਹਸਪਤਾਲ ’ਚ ਇਲਾਜ ਕਰਵਾਇਆ ਜਾ ਸਕੇ। ਦਾਨੀ ਸੱਜਣ ਦਲਵੀਰ ਕੈਲੇ 98159-60476, ਰਣਜੀਤ ਸਿੰਘ 94781-53382, ਬਲਜਿੰਦਰ ਪਾਲ ਸਿੰਘ 97813-00952 ਆਦਿ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ।



