ਜਲੰਧਰ, 11 ਅਪਰੈਲ (ਪੀ.ਟੀ.)- ਨਕੋਦਰ ਹਲਕੇ ਵਿੱਚ ਪੈਂਦੇ ਪ੍ਰਮੁੱਖ ਪਿੰਡ ਉੱਗੀ ਵਿੱਖੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰਪਵਨ ਟੀਨੂੰ ਦੇ ਹੱਕ ਵਿੱਚ ਭਰਵੀਂ ਹਲਕੇ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿਚ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਹਲਕੇ ਦੇ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਪਵਨ ਟੀਨੂੰ ਦਾ ਸਵਾਗਤ ਕਰਦੇਬ ਹੋਏ ਕਿਹਾ ਕਿ ਇਸ ਇਲਾਕੇ ਵਿਚੋਂ ਪਵਨਟੀਨੂੰ ਦੇ ਹੱਕ ਵਿੱਚ ਜ਼ੋਰਦਾਰ ਹਨੇਰੀ ਵੱਗ ਰਹੀ ਹੈ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕੇਦਰ ਵਿੱਚਮੋਦੀ ਸਰਕਾਰ ਲਿਆਉਣ ਲਈ ਜਲੰਧਰ ਤੋਂ ਪਵਨ ਟੀਨੁੰ ਨੂੰ ਜਿਤਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਸਮੇਂਆਖਰੀ ਸਾਹਾਂ ਤੇ ਹੈ। ਇਸ ਮੌਕੇ ਤੇ ਪਵਨ ਟੀਨੂੰ ਨੇ
ਕਿਹਾ ਹੈ ਕਿ ਉਹ ਹਲਕਾ ਜਲੰਧਰ ਦੇ ਵਿਕਾਸ ਨੂੰ ਤਨਦੇਹੀ ਨਾਲ ਕੰਮ ਕਰਨਗੇ ਅਤੇਜਲੰਧਰ ਲਈ ਕੇਂਦਰ ਸਭ ਤੋਂ ਵੱਧ ਫੰਡ ਅਤੇ ਨਵੇਂ ਪ੍ਰਾਜੈਕਟ ਲਿਆਉਣਗੇ ਤਾਂ ਜਲੰਧਰ ਦਾ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਇਲਕਾਵਾਸੀਆਂ ਨੂੰ 30 ਅਪ੍ਰੈਲ ਨੂੰ ਵੱਧ ਤੋਂ ਵੱਧ ਵੋਟਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਹੱਕ ਵਿੱਚ ਪਾ ਕੇ ਕਾਂਗਰਸ ਦਾ ਸਫਾਇਆ ਕਰਨਾਚਾਹੀਦਾ ਹੈ।ਇਸ ਮੌਕੇ ਤੇ ਹਲਕੇ ਦੇ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰ, ਪਤਵੰਤੇ ਸੱਜਣ, ਸਰਪੰਚ ਅਤੇ ਪੰਚਵਿਸ਼ੇਸ਼ ਤੌਰ ਤੇ ਹਾਜ਼ਰ ਸਨ।



