May 13, 2026 11:11 pm

ਤਰਕਸ਼ੀਲ ਸੁਸਾਇਟੀ ਇਕਾਈ ਰਾਮਪੂਰਾ ਨੇ ਦੋ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਕੀਤੀ

ਰਾਮਪੁਰਾ ਫੂਲ 19 ਫਰਵਰੀ (ਕੁਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ)- ਤਰਕਸ਼ੀਲ ਸੁਸਾਇਟੀ ਇਕਾਈ ਰਾਮਪੂਰਾ ਦੀ ਮੀਟਿੰਗ ਹੋਈ। ਜਿਸ ਵਿੱਚ ਸੁਸਾਇਟੀ ਨੇ ਆਪਣੇ ਅਗਲੇ ਦੋ ਸਾਲਾਂ ਲਈ ਆਪਣੇ ਅਹੁਦੇਦਾਰਾ ਦੀ ਚੋਣ ਕੀਤੀ ਗਈ ਅਤੇ ਮੀਟਿੰਗ ਵਿਚ ਪਿਛਲੇ ਦੋ ਸਾਲ ਦੀ ਕਾਰਗੁਜਾਰੀ ਰਿਪੋਰਟ ਵੀ ਪੇਸ਼ ਕੀਤੀ ਗਈ। ਅਹੁਦੇਦਾਰਾਂ ਦੀ ਚੋਣ ਜੋਨ ਆਗੂ ਜੰਟਾ ਸਿੰਘ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿੱਚ ਗਗਨ ਗਰੋਵਰ ਨੂੰ ਜੱਥੇਬੰਦਕ ਮੁਖੀ, ਮੇਹਰ ਬਾਹੀਆ ਨੂੰ ਵਿੱਤ ਸਕੱਤਰ, ਜਗਦੇਵ ਸਿੰਘ ਨੂੰ ਮਾਨਸਿਕ ਰੋਗਾਂ ਦਾ ਵਿਭਾਗ, ਸੁਰਿੰਦਰ ਗੁਪਤਾ ਨੂੰ ਮੀਡੀਆ ਮੁਖੀ ਦੀ ਜਿੰਮੇਵਾਰੀ, ਸਾਹਿਤ ਵਿਭਾਗ ਦੀ ਜ਼ਿੰਮੇਵਾਰੀ ਮੇਜਰ ਸਿੰਘ ਅਤੇ ਅਮਰਜੀਤ ਸਿੰਘ ਨੂੰ ਸੰਭਾਈ ਗਈ। ਕਾਰਗੁਜਾਰੀ ਰਿਪੋਰਟ ਅਨੁਸਾਰ ਜਗਦੇਵ ਸਿੰਘ ਅਤੇ ਜੰਟਾ ਸਿੰਘ ਨੇ ਪਿਛਲੇ ਦੋ ਸਾਲਾਂ ਵਿੱਚ 15 ਮਾਨਸਿਕ ਕੇਸ ਹੱਲ ਕੀਤੇ। ਪੰਜਾਬ ਪੱਧਰੀ ਹਰ ਸਾਲ ਕਰਵਾਈ ਜਾਦੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਇਕਾਈ ਵਲੋਂ ਵੱਡੇ ਪੱਧਰ ਤੇ ਵਿਦਿਆਰਥੀਆਂ ਦੀ ਸ਼ਮੁਲੀਅਤ ਕਰਵਾਈ ਗਈ। ਟੂਣੇ ਦਾ ਕੇਸ ਹੱਲ ਕੀਤਾ ਗਿਆ ਅਤੇ ਹੋਰ ਪ੍ਰਚਾਰਕ ਸੈਮੀਨਾਰ ਤੇ ਪ੍ਰੋਗਰਾਮ ਕੀਤੇ ਗਏ। ਮੈਗਜੀਨ ਪਾਠਕ ਵਧਾਏ ਗਏ ਅਤੇ ਤਰਕਸ਼ੀਲ ਭਵਨ ਬਰਨਾਲਾ ਲਈ 70,000 ਰੁਪਏ ਦੀ ਸਹਾਇਤਾ ਰਾਸ਼ੀ ਇਕਾਈ ਰਾਹੀ ਭੇਜੀ ਗਈ। ਸੁਸਾਇਟੀ ਵਲੋਂ ਸਾਹਿਤ ਰੱਖਣ ਨੂੰ ਗੁਨਾਹ ਮੰਨਦੇ ਹੋਏ, ਤਿੰਨ ਨੋਜਵਾਨਾਂ ਨੂੰ ਕੀਤੀ ਗਈ ਉਮਰ ਕੈਦ ਦੀ ਨਿਖੇਧੀ ਕੀਤੀ ਗਈ। ਲੋਕਤੰਤਰ ਵਿੱਚ ਆਪਣੇ ਵਿਚਾਰ ਰੱਖਣ ਅਤੇ ਪ੍ਰਚਾਰਨ ਦਾ ਪੂਰਾ ਹੱਕ ਹੁੰਦਾ ਹੈ। ਪਰ ਇਹ ਉਮਰ ਕੈਦ ਦੀ ਕਾਰਵਾਈ, ਸਿਰਫ ਸਾਹਿਤ ਅਤੇ ਫੋਟੋਆਂ ਰੱਖਣ ਤੇ ਕੀਤੀ ਗਈ ਹੈ ਜੋ ਕਿ ਭਾਰਤੀ ਸਟੇਟ ਦੇ ਲਗਾਤਾਰ ਵਧਦੇ ਤਾਨਾਸ਼ਾਹੀ ਵਤੀਰੇ ਦੀ ਇੱਕ ਪ੍ਰਤੱਖ ਉਦਾਹਰਨ ਹੈ। ਸੁਸਾਇਟੀ ਨੇ, ਪੰਜਾਬ ਸਰਕਾਰ ਵਲੋਂ ਅਧਿਆਪਕ ਤੇ ਕੀਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਜਗਤਾਰ ਸਿੰਘ, ਸੁਖਮੰਦਰ ਸਿੰਘ, ਅਵਤਾਰ ਰਾਮਪੂਰਾ, ਗਗਨ ਕਾਂਗੜ, ਗੁਰਦੀਪ ਸਿੰਘ, ਗੁਰਮੇਲ ਸਿੰਘ, ਸੰਦੀਪ ਕੁਮਾਰ, ਰਾਮ ਸਿੰਘ, ਅਵਤਾਰ ਫੂਲ ਆਦਿ ਹਾਜ਼ਰ ਸਨ।

Send this to a friend