May 13, 2026 7:29 pm

ਕੇਂਦਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ

ਨਵੀਂ ਦਿਲੀ, 15 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਭਲਕੇ 11 ਵਜੇ ਪਾਰਲੀਮੈਂਟਰੀ ਲਾਈਬਰੇਰੀ ਵਿਚ ਸਰਬ ਦਲੀ ਬੈਠਕ ਹੋਣ ਜਾ ਰਹੀ ਹੈ। ਬੈਠਕ ਵਿੱਚ ਫ਼ਿਦਾਇਨ ਹਮਲੇ ਬਾਰੇ ਅਤੇ ਉਸ ਤੋਂ ਬਾਅਦ ਦੀ ਯੋਜਨਾ ਬਾਰੇ ਚਰਚਾ ਹੋਣੀ ਸੰਭਵ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦਾ ਇਹ ਪਹਿਲਾ ਮੌਕਾ ਹੈ ਜਦੋਂ ਕੇਂਦਰ ਵੱਲੋਂ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੋਵੇ। ਇਸ ਬੈਠਕ ਵਿੱਚ ਅੱਤਵਾਦ ਨੂੰ ਕਰਾਰਾ ਜਵਾਬ ਦੇਣ ’ਤੇ ਸਹਿਮਤੀ ਹੋ ਸਕਦੀ ਹੈ। ਪਠਾਨਕੋਟ, ਉੜੀ ਅਤੇ ਨਰਗੋਟਾ ਹਮਲੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅੱਤਵਾਦ ਖ਼ਿਲਾਫ਼ ਕੋਈ ਠੋਸ ਕਾਰਵਾਈ ਲਈ ਸਹਿਮਤੀ ਦੀ ਕੋਸ਼ਿਸ਼ ਕੀਤੀ ਜਾਵੇਗੀ।

Send this to a friend