ਭੁੱਚੋ ਮੰਡੀ/ਨਥਾਣਾ, 11 ਫਰਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਲਾਗਲੇ ਪਿੰਡ ਲਹਿਰਾ ਬੇਗਾ ਵਿਖੇ ਪੰਚਾਇਤ ਨੇ ਸ਼ਮਸ਼ਾਨ ਘਾਟ ਵਿੱਚ ਮਿੱਟੀ ਪਾਈ ਕਿਉਕਿ ਬਰਸਾਤ ਦੇ ਦਿਨਾ ਵਿੱਚ ਇਥੇ ਕਾਫੀ ਪਾਣੀ ਖੜ੍ਹਾ ਰਹਿੰਦਾ ਸੀ ਤੇ ਕਈ ਵਾਰੀ ਇਥੇ ਬਰਸਾਤਾ ਦੇ ਦਿਨਾ ਵਿੱਚ ਦੁਖਦਾਈ ਗੱਲਾ ਵੀ ਦੇਖਣ ਨੂੰ ਮਿਲੀਆ ਸਨ। ਕਿਉਂਕਿ ਜਦ ਕਿਸੇ ਮ੍ਰਿਤਕ ਦਾ ਸੰਸਕਾਰ ਹੋ ਜਾਂਦਾ ਸੀ ਤੇ ਬਾਅਦ ਵਿੱਚ ਬਰਸ਼ ਹੋ ਜਾਦੀ ਸੀ ਤਾ ਮ੍ਰਿਤਕ ਦੇ ਫੁੱਲਾ ਪਾਣੀ ਵਿੱਚ ਤੈਰਦੇ ਦੇਖੇ ਜਾਦੇ ਸਨ। ਇਸ ਸਭ ਨੂੰ ਦੇਖਦਿਆ ਹੋਇਆ ਪੰਚਾਇਤ ਨੇ ਲੋਕਾ ਦੇ ਸਹਿਯੋਗ ਨਾਲ ਸ਼ਮਸ਼ਾਨ ਘਾਟ ਵਿੱਚ ਮਿੱਟੀ ਪਾਈ। ਪੰਚਾਇਤ ਨੇ ਪੰਜਾਬ ਸਰਕਾਰ ਅਤੇ ਮੌਜੂਦਾ ਵਿਧਾਇਕ ਤੋ ਮੰਗ ਕੀਤੀ, ਕਿ ਇਸ ਜਗਾ ਦੀ ਚਾਰਦੀਵਾਰੀ ਕਰਨ ਅਤੇ ਇਸ ਨੂੰ ਪੱਕਾ ਕਰਨ ਲਈ ਸਰਕਾਰ ਗ੍ਰਾਂਟ ਜਾਰੀ ਕਰੇ। ਇਸ ਤੋਂ ਇਲਾਵਾ ਇਸ ਮੌਕੇ ਪੰਚ ਸੰਦੀਪ ਸਿੰਘ, ਪੰਚ ਬਲਵੀਰ ਸਿੰਘ, ਪੰਚ ਚਮਕੋਰ ਸਿੰਘ,ਪੰਚ ਗੁਲਾਬ ਸਿੰਘ ਅਤੇ ਪਿੰਡ ਦੇ ਅਨੇਕਾ ਪੰਤਵੰਤੇ ਹਾਜ਼ਰ ਸਨ।