May 13, 2026 7:16 am

ਅਪਣੇ ਹਕ ਮੰਗਣ ਵਾਲਿਆਂ ’ਤੇ ਤਸ਼ੱਦਦ ਕਰਨਾ ਲੋਕਤੰਤਰ ਦਾ ਘਾਣ : ਅਮਨ ਅਰੋੜਾ

ਸੰਗਰੂਰ, 11 ਫ਼ਰਵਰੀ (ਪਰਮਜੀਤ ਸਿੰਘ ਲਡਾ)- ਪਰਮਜੀਤ ਸਿੰਘ ਲਡਾ, ਰੋਹਿਤ ਗਰਗ, ਸੁਖਦੇਵ ਦੇਬੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪਟਿਆਲਾ ਵਿਚ ਅਧਿਆਪਕਾਂ ਤੇ ਕੀਤੇ ਲਾਠੀ ਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਉਨਾ ਨੇ ਕਿਹਾ ਕਿ ਅਧਿਆਪਕ ਕਿਸੀ ਵੀ ਰਾਸ਼ਟਰ ਦੇ ਭਵਿਖ ਦਾ ਨਿਰਮਾਤਾ ਹੈ, ਉਨਾਂ ਦੇ ਅਨੁਭਵ ਰਾਸ਼ਟਰ ਦੇ ਭਵਿਖ ਨੂੰ ਪ੍ਰਭਾਵਿਤ ਕਰਦੇ ਹਨ, ਉਨਾ ਦਾ ਸਨਮਾਨ ਸਰਵਉਚ ਹੋਣਾ ਚਾਹੀਦਾ ਹੈ, ਨਾ ਕਿ ਲੋਕਤਾਂਤਰਿਕ ਰਾਸ਼ਟਰ ਵਿਚ ਆਪਣੇ ਕਾਨੂੰਨੀ ਹਕਾਂ ਦੇ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਬੇਰਹਮੀ ਨਾਲ ਕੁਟਣਾ ਚਾਹੀਦਾ ਹੈ। ਸ਼੍ਰੀ ਅਰੋੜਾਂ ਨੇ ਕਿਹਾ ਕਿ ਅਜਿਹਾ ਨਾ ਤਾਂ ਮੁਗਲਾਂ ਦੇ ਸਮੇ ਹੋਇਆ ਨਾ ਹੀ ਅੰਗਰੇਜਾਂ ਦੇ ਸਮੇ, ਕਾਂਗਰਸ ਦੇ ਰਾਜ ਦੋਰਾਨ ਪ੍ਰਸ਼ਾਸਨ ਵਲੋਂ ਲੋਕਾਂ ਦੀ ਅਵਾਜ ਨੂੰ ਆਏ ਦਿਨ ਬੰਦ ਕਰਨ ਦਾ ਵਧ ਰਿਹਾ ਰੁਝਾਨ , ਲੋਕ ਤੰਤਰ ਦੀਆਂ ਮਰਿਆਦਾਵਾਂ ਦਾ ਦਮਨ ਹੈ, ਉਨਾ ਨੇ ਕਿਹਾ ਕਿ ਲਗਭਗ 10 ਵਾਰ ਅਧਿਆਪਕਾਂ ਨੂੰ ਮੁਖ ਮੰਤਰੀ ਨੂੰ ਮਿਲਣ ਦਾ ਸਮਾ ਦਿਤਾ ਗਿਆ ਲੇਕਿਨ ਜਦ ਉਹ ਆਪਣੀ ਅਵਾਜ ਉਠਾਉਂਦੇ ਹਨ ਤਾਂ ਉਨਾਂ ਤੇ ਅਤਿਆਚਾਰ ਭਰਿਆ ਵਿਵਹਾਰ ਕੀਤਾ ਜਾਂਦਾ ਹੈ ਉਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਵਾਟਰ ਕੇਨਿੰਗ ਕੀਤੀ ਜਾਂਦੀ ਹੈ, ਉਨਾਂ ਨੇ ਇਸ ਦੀ ਸਖਤ ਨਿੰਦਾ ਕਰਦੇ ਕਿਹਾ ਕਿ ਜਿਨਾਂ ਅਧਿਆਪਕਾਂ ਨੇ ਸਰਕਾਰੀ ਨੀਤੀ ਅਨੁਸਾਰ ਆਪਣੀ ਸਹਿਮਤੀ ਨਹੀ ਪ੍ਰਗਟਾਈ ਉਨਾ ਦੀ ਤਨਖਾਹ ਪੰਜਾਬ ਸਰਕਾਰ ਕਿਸ ਤਰਾਂ ਘਟ ਕਰ ਸਕਦੀ ਹੈ ਜਦਕਿ ਇਸ ਸਬੰਧੀ ਫੰਡ ਪੰਜਾਬ ਨੂੰ ਕੇਂਦਰ ਤੋਂ ਮਿਲ ਰਹੇ ਹਨ। ਉਨਾ ਨੇ ਕਿਹਾ ਕਿ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਵੀ 56 ਦਿਨ ਮਰਨ ਵਰਤ ਰਖ ਚੁਕੇ ਹਨ ਅਤੇ ਹੁਣ ਉਨਾਂ ਨੂੰ ਫਿਰ ਉਸੀ ਰਸਤੇ ਤੇ ਭੇਜਿਆ ਜਾ ਰਿਹਾ ਹੈ, ਉਨਾ ਨੇ ਕਿਹਾ ਕਿ ਸਰਕਾਰ ਤੁਰੰਤ ਅਧਿਆਪਕਾਂ ਨਾਲ ਗਲਬਾਤ ਕਰ ਉਨਾਂ ਦੀਆਂ ਮੰਗਾਂ ਨੂੰ ਸਵਿਕਾਰ ਕਰੇ, ਨਾ ਕਿ ਪੁਲਿਸ ਦਾ ਦੁਰ-ਉਪਯੋਗ ਕਰ ਅਧਿਆਪਕਾਂ ਦੀ ਅਵਾਜ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੇ।

Send this to a friend