ਨਵੀਂ ਦਿਲੀ, 9 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਸ਼ੁਕਰਵਾਰ ਨੂੰ ਛਤੀਸਗੜ੍ਹ ‘ਚ ਰਾਏਪੁਰ ਅਤੇ ਪਛਮੀ ਬੰਗਾਲ ਦੇ ਜਲਪਾਈਗੁੜੀ ‘ਚ ਦੋ ਵਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ। ਇਨ੍ਹਾਂ ਦੋਵੇਂ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀ ਕਾਂਗਰਸ ਨੂੰ ਹੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ‘ਸਿਰਫ਼ ਭ੍ਰਿਸ਼ਟ ਨੂੰ ਹੀ ਮੋਦੀ ਤੋਂ ਕਸ਼ਟ ਹੈ।ਸ੍ਰੀ ਮੋਦੀ ਨੇ ਜਲਪਾਈਗੁੜੀ ਵਿਖੇ ਫਲਕਾਟਾ–ਸਾਲਸਾਬਾਰੀ ਸੈਕਸ਼ਨ ਦੇ ਚਾਰ ਲੇਨ ਵਾਲੇ ਰਾਸ਼ਟਰੀ ਰਾਜਮਾਰਗ–31 ਡੀ ਦਾ ਨੀਂਹ–ਪਥਰ ਰਖਿਆ। 41.7 ਲੰਮਾ ਇਹ ਨੈਸ਼ਨਲ ਹਾਈਵੇਅ 1938 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ।ਬੰਗਾਲ ਰੈਲੀ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਇਹ ਚੌਕੀਦਾਰ ਨਾ ਤਾਂ ਚਿਟਫ਼ੰਡ ਘੁਟਾਲਿਆਂ ਦੇ ਦੋਸ਼ੀਆਂ ਨੂੰ ਛਡੇਗਾ ਤੇ ਨਾ ਹੀ ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵਿਚ ਵਡਾ ਹਮਲਾ ਬੋਲਦਿਆਂ ਕਿਹਾ ਕਿ ਹਰੇਕ ਉਸ ਵਿਅਕਤੀ ਨੂੰ ਮੋਦੀ ਤੋਂ ਕਸ਼ਟ ਹੈ, ਜੋ ਪੂਰੀ ਤਰ੍ਹਾਂ ਭ੍ਰਿਸ਼ਟ ਹੈ।