ਸੀ.ਬੀ.ਆਈ. ਟੀਮ ਨੂੰ ਸਹਿਯੋਗ ਦੇਣ ਤੋਂ ਕੀਤੀ ਨਾਂਹ
ਸ਼ਿਲਾਂਗ (ਮੇਘਾਲਿਆ), 9 ਫ਼ਰਵਰੀ- ਕੋਲਕਾਤਾ ਚਿਟ–ਫ਼ੰਡ ਮਾਮਲੇ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਤੋਂ ਪੁਛਗਿਛ ਕਰਨ ਪੁਜੇ ਸੀਬੀਆਈ ਦੇ ਅਧਿਕਾਰੀ ਨੂੰ ਅਜ ਸਨਿਚਰਵਾਰ ਕੋਈ ਕਾਮਯਾਬੀ ਹਥ ਨਾ ਲਗ ਸਕੀ। ਕਈ ਘੰਟਿਆਂ ਤਕ ਪੁਛਗਿਛ ਦੌਰਾਨ ਰਾਜੀਵ ਕੁਮਾਰ ਨੇ ਸੀਬੀਆਈ ਟੀਮ ਨੂੰ ਸਹਿਯੋਗ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਕੋਲਕਾਤਾ ਪੁਲਿਸ ਕਮਿਸ਼ਨਰ ਨਾਲ ਵਿਸ਼ਵਜੀਤ ਦੇਬ ਵੀ ਸਨ।ਸ਼ੁਕਰਵਾਰ ਨੂੰ ਸ਼ਿਲੌਂਗ ਪੁਜੇ ਸ੍ਰੀ ਰਾਜੀਵ ਕੁਮਾਰ ਟਾਪ ਹੈਰਿਟੇਜ ਹੋਟਲ ਵਿਚ ਠਹਿਰੇ ਹੋਏ ਸਨ, ਜਿਥੇ ਸ਼ਹਿਰ ਦਾ ਦਿਲ ਆਖੇ ਜਾਂਦੇ ਓਕਲੈਂਡ ਸਥਿਤ ਸੀਬੀਆਈ ਦਫ਼ਤਰ ਵਿਚ 11 ਵਜੇ ਉਨ੍ਹਾਂ ਤੋਂ ਪੁਛਗਿਛ ਸ਼ੁਰੂ ਹੋਈ ਪਰ ਦੁਪਹਿਰ ਬਾਅਦ ਤਕ ਸੀਬੀਆਈ ਦੀ ਟੀਮ ਉਨ੍ਹਾਂ ਤੋਂ ਕੁਝ ਵੀ ਵਿਸ਼ੇਸ਼ ਪਤਾ ਨਾ ਕਰ ਸਕੀ।ਸੀਬੀਆਈ ਦਫ਼ਤਰ, ਜਿਥੇ ਰਾਜੀਵ ਕੁਮਾਰ ਤੋਂ ਪੁਛਗਿਛ ਕੀਤੀ ਜਾ ਰਹੀ ਸੀ, ਉਸ ਦੇ ਬਾਹਰ ਚਾਰੇ ਪਾਸੇ ਪਤਰਕਾਰਾਂ ਦੀ ਵਡੀ ਭੀੜ ਸੀ ਤੇ ਉਥੋਂ ਦੀ ਸੁਰਖਿਆ ਬਹੁਤ ਸਖ਼ਤ ਕਰ ਦਿਤੀ ਗਈ ਸੀ।12 ਮੈਂਬਰੀ ਸੀਬੀਆਈ ਟੀਮ ਦੀ ਅਗਵਾਈ ਵਿਵੇਕ ਦਤ ਕਰ ਰਹੇ ਸਨ, ਜਿਸ ਵਿਚ ਐਸਪੀ ਰੈਂਕ, ਐਡੀਸ਼ਨਲ ਐਸਪੀ, ਡੀਐਸਪੀ ਤੇ ਹੋਰ ਅਧਿਕਾਰੀ ਸ਼ਾਮਲਸਨ। ਸ੍ਰੀ ਦਤ ਡੀਆਈਜੀ ਰੈਂਕ ਦੇ ਅਧਿਕਾਰੀ ਹਨ।