Skip to content
Independent perspectives. Global stories.
BREAKING

ਬੱਬਰ ਖਾਲਸਾ ਦੇ ਸਰਬਪ੍ਰੀਤ ਸਿੰਘ ਨੇ ਦਿੱਲੀ ਦੀ ਅਦਾਲਤ ’ਚ ਪੇਸ਼ੀ ਭੁਗਤੀ’

Share this story

image ਨਵੀਂ ਦਿੱਲੀ, 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਇਕ ਅਦਾਲਤ ਵਿਚ ਅਜ ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਸਪੈਸ਼ਲ ਸੈਲ ਦੀ ਐਫ ਆਈ ਆਰ ਨੰ 57/11 ਧਾਰਾ 471,487 ਏ ਅਤੇ 489 ਅਧੀਨ ਨਿਜੀ ਤੋਰ ਪੇਸ਼ ਹੋ ਕੇ ਅਪਣੀ ਹਾਜਿਰੀ ਲਗਵਾਈ ਉਨ੍ਹਾਂ ਦੇ ਨਾਲ ਭਾਈ ਜਸਵਿੰਦਰ ਸਿੰਘ ਵੀ ਅਦਾਲਤ ਵਿਚ ਪੇਸ਼ ਹੋਏ ਸਨ। ਅੱਜ ਵੀ ਪੇਸ਼ੀ ਲਈ ਦੁਜਾ ਨੰਬਰ ਹੋਣ ਤੋਂ ਬਾਵਜੂਦ ਉਨ੍ਹਾਂ ਨੂੰ ਦੁਪਹਿਰ ਬਾਅਦ ਜੱਜ ਸਾਹਿਬ ਅੱਗੇ ਪੇਸ਼ ਕੀਤਾ ਗਿਆ। ਅੱਜ ਭਾਈ ਸਰਬਪ੍ਰੀਤ ਸਿੰਘ ਵਲੋਂ ਉਨ੍ਹਾਂ ਦੇ ਵਕੀਲ ਦੁਸਰੇ ਕੇਸ ਵਿਚ ਮਸਰੂਫ ਹੋਣ ਕਰਕੇ ਹਾਜਿਰ ਨਹੀ ਹੋਏ ਸਨ ਜਿਸ ਕਰਕੇ ਮਾਮਲੇ ਦੀ ਸਣਵਾਈ ਹੁਣ 8 ਮਈ ਨੂੰ ਹੋਵੇਗੀ। ਹਾਜਿਰੀ ਭੁਗਤਣ ਉਪਰੰਤ ਭਾਈ ਸਰਬਪ੍ਰੀਤ ਸਿੰਘ ਨੇ ਦਸਿਆ ਕਿ ਸਾਡਾ ਕੇਸ ਫਾਸਟ ਟਰੈਕ ਅਦਾਲਤ ਵਿਚ

ਚਲ ਰਿਹਾ ਹੈ ਅਜ ਦੋ ਸਾਲ ਹੋ ਗਏ ਹਨ ਦਿੱਲੀ ਵਿਖੇ ਕੇਸ ਚਲਦੇ ਨੂੰ ਪਰ ਹੁਣ ਤਕ ਸਿਰਫ ਚਲਾਨ ਹੀ ਪੇਸ਼ ਕੀਤਾ ਗਿਆ ਹੈ ਸਾਡੇ ਤੇ ਕਿਸੇ ਕਿਸਮ ਦਾ ਚਾਰਜ਼ ਨਹੀ ਲਗਾਇਆ ਗਿਆ, ਫਾਸਟ ਟਰੈਕ ਅਦਾਲਤਾਂ ਦਾ ਇਹ ਹਾਲ ਹੈ ਤੇ ਤੁਸੀ ਅੰਦਾਜਾ ਲਗਾ ਸਕਦੇ ਹੋ ਕਿ ਹੇਠਲੀ, ੳਪਰਲੀ ਅਤੇ ਸਰਬਉ¤ਚ ਅਦਾਲਤਾਂ ਦੇ ਹਾਲਾਤ ਕੀ ਹੋਣਗੇ। ਉਨ੍ਹਾਂ ਦਸਿਆ ਕਿ ਇਹ ਸਿਰਫ ਸਾਨੂੰ ਤੰਗ ਅਤੇ ਪ੍ਰੇਸ਼ਾਨ ਕਰਨ ਲਈ ਕੀਤਾ ਜਾਦਾਂ ਹੈ ਕਿ ਅਸੀ ਸਿਰਫ ਤਰੀਖਾਂ ਹੀ ਭੁਗਤਦੇ ਰਹੀਏ ਤੇ ਅਪਣਾ ਪੈਸਾ ਵਕੀਲਾਂ ਉ¤ਤੇ ਖਰਚਦੇ ਰਹੀਏ। ਇਨ੍ਹਾਂ ਅਦਾਲਤਾਂ ਤੋਂ ਸਾਨੂੰ ਇੰਸਾਫ ਮਿਲਣਾਂ ਤੇ ਹੈ ਨਹੀ ਸਿਰਫ ਖਜ਼ਲਖੁਆਰੀ ਹੀ ਹੋਣੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਖੋ ਮੇਰੀ 8 ਮਈ ਨੂੰ ਹੀ ਪਟਿਆਲਾ ਤਰੀਖ ਹੈ ਤੇ ਇੱਥੇ ਦਿੱਲੀ ਵਿਖੇ ਵੀ 8 ਮਈ ਪਾ ਦਿੱਤੀ ਗਈ ਹੈ। ਹੁਣ ਪੇਸ਼ ਤੇ ਇੱਕੋ ਜਗ੍ਹਾ ਹੀ ਹੋਇਆ ਜਾ ਸਕਦਾ ਹੈ ਤੇ ਦੁਜੀ ਜਗ੍ਹਾ ਪੇਸ਼ ਨਾ ਹੋਣ ਤੇ ਵਾਰੰਟ ਨਿਕਲ ਜਾਣਗੇ।

WRITTEN BY