ਬਰਨਾਲਾ, 7 ਫ਼ਰਵਰੀ (ਅਰਿਹੰਤ ਗਰਗ)- ਬਸੰਤ ਪੰਚਮ ਤਿਉਹਾਰ ਦੇ ਮੱਦੇਨਜ਼ਰ ਪਤੰਗਬਾਜੀ ਦੇ ਸ਼ੌਂਕੀਨ ਪਤੰਗਬਾਜ਼ ਵੱਡੀ ਗਿਣਤੀ ਵਿੱਚ ਬਸੰਤ ਪੰਚਮੀ ਨੂੰ ਪਤੰਗ ਉਡਾਉਂਦੇ ਹਨ, ਪਰ ਪੱਕੀ ਡੌਰ ਦੇ ਸੌਂਕੀਨ ਚਾਇਨੀਜ਼ ਡੌਰ ਦੀ ਖਰੀਦਦਾਰੀ ਉਤੇ ਜ਼ਿਆਦਾ ਧਿਆਨ ਦਿੰਦੇ ਹਨ। ਜਿਸਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤੀ ਦਿਖਾਉਂਦਿਆਂ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ। ਐਸ.ਐਸ.ਪੀ.ਦੇ ਆਦੇਸ਼ਾਂ ਤਹਿਤ ਛਾਪੇਮਾਰੀ ਸ਼ੁਰੂ ਇਸ ਸਬੰਧੀ ਐਸ.ਐਸ.ਪੀ.ਸ.ਹਰਜੀਤ ਸਿੰਘ ਨੇ ਦੱਸਿਆ ਕਿ ਚਾਇਨੀਜ਼ ਡੋਰ ਦੀ ਵਿਕਰੀ ਉਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤੀ ਕੀਤੀ ਹੋਈ ਹੈ। ਉਨ੍ਹਾ ਦੱਸਿਆ ਕਿ ਇਸ ਸਬੰਧ ਵਿੱਚ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਜਿੰਨ੍ਹਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਥਾਣਾ ਸਿਟੀ-1 ਦੇ ਐਸ.ਐਚ.ਓ.ਇੰਸਪੈਕਟਰ ਗੁਰਪ੍ਰਤਾਪ ਸਿੰਘ ਸਮੇਤ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਬਬਲੂ ਦੀ ਪੁਲਿਸ ਪਾਰਟੀ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ। ਜੇਕਰ ਕੋਈ ਚਾਇਨੀਜ਼ ਡੋਰ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।