May 12, 2026 12:30 pm

ਜ਼ਿਲ੍ਹਾ ਬਠਿੰਡਾ ਦੇ ਪੰਘੂੜੇ ’ਚ ਆਈ ਬੱਚੀ ਪਹੁੰਚੀ ਸਪੇਨ

ਬਠਿੰਡਾ, 5 ਫਰਵਰੀ (ਸੁਖਵਿੰਦਰ ਸਰਾਂ)- ਜ਼ਿਲ੍ਹਾ ਬਾਲ ਸੁਰਖਿਆ ਅਫਸਰ ਬਠਿੰਡਾ ਸ਼੍ਰੀਮਤੀ ਰਵਨੀਤ ਕੌਰ ਸਿਧੂ ਨੇ ਦਸਿਆ ਕਿ ਪਿਛਲੇ ਦੋ ਸਾਲ ਤੋਂ ਸ੍ਰੀ ਆਨੰਤ ਅਨਾਥ ਆਸ਼ਰਮ ਨਥਾਣਾ (ਸਪੈਸ਼ਲਾਈਜਡ ਅਡਾਪਸ਼ਨ ਏਜੰਸੀ) ਵਿਖੇ ਰਹਿ ਰਹੀ ਬਚੀ ਨੂੰ ਸਪੇਨ ਦੇ ਜ਼ੋੜੇ ਵਲੋਂ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 4 ਫਰਵਰੀ 2019 ਬਚੀ ਸਪੇਨ ਦੇ ਜ਼ੋੜੇ ਵਲੋਂ ਲੈ ਜਾਇਆ ਗਿਆ। ਇਹ ਬਚੀ 2 ਸਾਲ ਪਹਿਲਾ ਪੰਘੂੜੇ ਵਿਚ ਆਈ ਸੀ। ਉਨਾਂ ਦਸਿਆ ਕਿ ਕੁਝ ਮਹਿਨੇ ਪਹਿਲਾ ਸਪੇਨ ਦੇਸ ਤੋਂ ਭਾਰਤ ਸਰਕਾਰ ਦੀ ਅਡਾਪਸ਼ਨ ਦੀ ਵੈਬ ਸਾਈਟ ਰਾਹੀ ਜਿਲਾ ਬਠਿੰਡਾ ਦੀ ਬਚੀ ਨੂੰ ਗੋਂਦ ਲੈਣ ਲਈ ਚੁਣਿਆ ਗਿਆ ਸੀ। ਇਸ ਉਪਰੰਤ ਉਨਾਂ ਦੇ ਦਫਤਰ ਅਤੇ ਸ੍ਰੀ ਆਨੰਤ ਅਨਾਥ ਆਸ਼ਰਮ ਵਲੋਂ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਸਪੇਨ ਦੇ ਜ਼ੋੜੇ ਵਲੋਂ ਬਠਿੰਡਾ ਵਿਖੇ ਆ ਕੇ ਬਚੀ ਨੂੰ ਆਪਣੇ ਨਾਲ ਲੈ ਕੇ ਗਏ । ਸਪੇਨ ਜ਼ੋੜਾ ਬਚੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਅਤੇ ਉਨਾਂ ਵਲੋਂ ਆਸ਼ਰਮ ਵਿਚ ਬਚੀ ਦੇ ਪਾਲਣ ਪੋਸ਼ਣ ਲਈ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮੁਖ ਮਹਿਮਾਨ ਸ੍ਰੀਮਤੀ ਅਨੀਤਾ ਭਾਰਦਵਾਜ, ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਬਚੀ ਨੂੰ ਉਸਦੇ ਮਾਪਿਆਂ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ਸੈਕਟਰੀ ਜ਼ਿਲਾ ਰੈਡ ਕਰਾਸ ਸੁਸਾਇਟੀ ਬਠਿੰਡਾ ਦਰਸ਼ਨ ਕੁਮਾਰ, ਰਾਜਵਿੰਦਰ ਸਿੰਘ, ਰਛਪਾਲ ਸਿੰਘ, ਗਗਨਦੀਪ ਗਰਗ, ਰਣਜੀਤ ਕੌਰ, ਜਰਨੈਲ ਸਿੰਘ, ਤਰਜਿੰਦਰ ਸਿੰਘ, ਸਰਪੰਚ ਜ਼ੋਗਿੰਦਰ ਸਿੰਘ, ਰਾਕੇਸ਼ ਗਾਰਗੀ, ਡਾ ਸਿਵ ਦਤ ਗੁਪਤਾ ਆਦਿ ਸਾਮਿਲ ਹੋਏ।

Send this to a friend