May 12, 2026 9:32 am

ਜਥੇਦਾਰ ਕੋਹਾੜ ਦੀ ਬਰਸੀ ਮਨਾਈ-ਕੋਹਾੜ ਨੇ ਦੋਆਬੇ ’ਚ ਅਕਾਲੀ ਦਲ ਨੂੰ ਸੰਭਾਲਿਆ ਹੋਇਆ ਸੀ : ਸੁਖਬੀਰ ਬਾਦਲ

ਸ਼ਾਹਕੋਟ, 4 ਫ਼ਰਵਰੀ (ਸੁਰਿੰਦਰ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪਿੰਡ ਕੋਹਾੜ ਖੁਰਦ ਵਿਖੇ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਬਰਸੀ ਮਨਾਈ ਗਈ। ਸਭ ਤੋਂ ਪਹਿਲਾ ਉਨ੍ਹਾਂ ਦੇ ਗ੍ਰਹਿ ਪਿੰਡ ਕੋਹਾੜ ਖੁਰਦ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦਾਣਾ ਮੰਡੀ ਵਿਖੇ ਆਯੋਜਿਤ ਸਮਾਗਮ ’ਚ ਹਜੂਰੀ ਰਾਗੀ ਭਾਈ ਜਗਦੀਪ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਇਸ ਮੌਕੇ ਜਥੇਦਾਰ ਕੋਹਾੜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਹਾੜ ਆਪਣੇ ਪਰਿਵਾਰ ਲਈ ਰਾਜਨੀਤੀ ਦੀ ਵੱਡੀ ਪੂੰਜੀ ਛੱਡ ਕੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਸਿਰਫ ਪੈਸਾ ਕਮਾਉਣ ਲਈ ਹੀ ਰਾਜਨੀਤੀ ਕਰਦੇ ਹਨ। ਪਰ ਕੋਹਾੜ ਨੇ ਰਾਜਨੀਤੀ ਵਿਚ
ਆ ਕੇ ਲੋਕਾਂ ਨਾਲ ਵਧੀਆ ਰਿਸਤੇ ਬਣਾਏ ਹਨ। ਉਹ ਜਮੀਨੀ ਤੌਰ ਤੇ ਸਿਆਸਤ ਨਾਲ ਜੁੜੇ ਹੋਏ ਸਨ। ਉਨ੍ਹਾਂ ਪੂਰੇ ਦੋਆਬੇ ਨੂੰ ਸਾਂਭ ਕੇ ਰੱਖਿਆ ਹੋਇਆ ਸੀ। ਉਨ੍ਹਾਂ ਹਮੇਸਾ ਹੀ ਅਕਾਲੀ ਦਲ ਨੂੰ ਆਪਣਾ ਪਰਿਵਾਰ ਸਮਝਿਆ ਸੀ। ਉਨ੍ਹਾਂ ਦੇ ਤੁਰ ਜਾਣ ਨਾਲ ਉਨ੍ਹਾਂ ਦੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਤੌਰ ਤੇ ਲੋਕ ਪੜ੍ਹਿਆ-ਲਿਖਿਆ ਨੂੰ ਹੀ ਵੱਧ ਸਿਆਣੇ ਸਮਝਦੇ ਹਨ। ਪਰ ਕੋਹਾੜ ਘੱਟ ਪੜ੍ਹਾਈ ਦੇ ਬਾਵਜੂਦ ਵੀ ਸਿਆਸੀ ਤੌਰ ਤੇ ਬਹੁਤ ਸਿਆਣੇ ਸਨ। ਲੋਕ ਆਮ ਤੌਰ ਤੇ ਸਿਆਸਤਦਾਨਾਂ ਨੂੰ ਜਲਦ ਭੁੱਲ ਜਾਂਦੇ ਹਨ,ਪਰ ਅੱਜ ਦਾ ਵਿਸਾਲ ਇਕੱਠ ਦਰਸਾ ਰਿਹਾ ਹੈ ਕਿ ਕੋਹਾੜ ਪ੍ਰਤੀ ਲੋਕ ਅੱਜ ਵੀ ਕਿੰਨ੍ਹਾਂ ਸਤਿਕਾਰ ਰੱਖਦੇ ਹਨ। ਵੱਡੇ-ਵੱਡੇ ਅਹੁਦਿਆ ਤੇ ਬਿਰਾਜਮਾਨ ਹੋਣ ਦੇ ਬਾਵਜੂਦ ਵੀ ਕੋਹਾੜ ਨੇ ਕਦੇ ਵੀ ਹੰਕਾਰ ਨਹੀ ਕੀਤਾ ਸੀ। ਐਡਵੋਕੇਟ ਬਚਿੱਟਤ ਸਿੰਘ ਕੋਹਾੜ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਨੇ ਸ਼ਰਧਾਜ਼ਲੀ ਸਮਾਗਮ ‘ਚ ਪੁੱਜੇ ਸਿਆਸੀ ਆਗੂਆਂ,ਪਤਵੰਤਿਆ ਅਤੇ ਲੋਕਾਂ ਦਾ ਧੰਨਵਾਦ ਕੀਤਾ ਕਰਦਿਆ ਕਿਹਾ ਕਿ ਉਹ ਜਥੇਦਾਰ ਕੋਹਾੜ ਵਾਂਗ ਲੋਕਾਂ ਦੀ ਸੇਵਾ ਹਮੇਸ਼ਾ ਕਰਦੇ ਰਹਿਣਗੇ। ਇਸ ਮੌਕੇ ਸ੍ਰੀ ਪਵਨ ਟੀਨੂੰ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ,ਜਥੇਦਾਰ ਗੁਰਮੀਤ ਸਿੰਘ ਦਾਦੂਵਾਲ,ਜਥੇਦਾਰ ਨਾਇਬ ਸਿੰਘ ਕੋਹਾੜ,ਗੁਰਨੇਕ ਸਿੰਘ ਢਿਲੋ. ਜਥੇਦਾਰ ਦਲਜੀਤ ਸਿੰਘ ਕਾਹਲੋਂ, ਜਥੇਦਾਰ ਸ਼ਿੰਗਾਰਾ ਸਿੰਘ,ਜਥੇਦਾਰ ਬਲਦੇਵ ਸਿੰਘ ਕਲਿਆਣ, ਜਥੇਦਾਰ ਚਰਨ ਸਿੰਘ ਸਿੰਧੜ, ਜਥੇਦਾਰ ਬਲਵਿੰਦਰ ਸਿੰਘ ਬਿੱਲੀ ਚੁਹਾਰਮੀ,ਬਾਵਾ ਸਿੰਘ ਕੰਗ,ਸ਼ਾਬਾਸ ਸਿੰਘ ਲੋਹੀਆ ਖਾਸ,ਸਕੱਤਰ ਸੰਜੀਵ ਸੋਬਤੀ, ਸੁਦਰਸ਼ਨ ਸੋਬਤੀ,ਸੰਜੇ ਮੈਸਨ, ਰਜਿੰਦਰ ਕੁਮਾਕ ਕੁੱਕਾ ,ਖਤਰੀ ਬਰਦਰਜ਼ ਅਤੇ ਵੱਡੀ ਗਿਣਤੀ ‘ਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।

Send this to a friend