May 12, 2026 10:40 am

ਕਾਰ ਅਤੇ ਐਕਟਿਵਾ ਦੀ ਟੱਕਰ ’ਚ 2 ਜ਼ਖਮੀ

ਸ੍ਰੀ ਅਨੰਦਪੁਰ ਸਾਹਿਬ, 4 ਫ਼ਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਇੱਥੋਂ ਦੇ ਭਨੂਪਲੀ ਦੇ ਕੋਲ ਇਕ ਸਵਿਫਟ ਕਾਰ ਅਤੇ ਐਕਟਿਵਾ ਦੀ ਟੱਕਰ ਹੋ ਜਾਣ ਕਾਰਨ ਐਕਟਿਵਾ ਸਵਾਰ ਪਤੀ ਅਤੇ ਪਤਨੀ ਦੇ ਜਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੂਸਾਰ ਐਕਟਿਵਾ ਨੰ:ਪੀ ਬੀ 12 ਏ ਸੀ 1974 ਤੇ ਸਵਾਰ ਕੁਲਦੀਪ ਸਿੰਘ ਪਿੰਡ ਬੜਵਾ ਅਤਪਣੀ ਪਤਨੀ ਸਿਮਰਨਜੀਤ ਕੌਰ ਨਾਲ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਆ ਰਹੇ ਸੀ ਕਿ ਰਸਤੇ ਵਿਚ ਭਨੂਪਲੀ ਦੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਨੂੰ ਆ ਰਹੀ ਇਕ ਸਵਿਫਟ ਕਾਰ ਨੰ: ਐਚ ਪੀ 20 ਈ 4718 ਨਾਲ ਜਬਰਦਸਤ ਟੱਕਰ ਹੋ ਗਈ, ਜਿਸ ਵਿਚ ਐਕਟਿਵਾ ਤੇ ਸਵਾਰ ਪਤੀ ਪਤਨੀ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਨੇੜੇ ਦੇ ਗਰਗ ਹਸਪਤਾਲ ਵਿਖੇ ਲਿਆਂਦਾ ਗਿਆ। ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਹਨਾਂ ਜਖਮੀਆਂ ਨੂੰ ਸਥਾਨਕ ਕੈਲਾਸ਼ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਜਿੱਥੇ ਜਖਮੀ ਪਤੀ ਪਤਨੀ ਜ਼ੇਰੇ ਇਲਾਜ ਹਨ। ਇਸ ਸਬੰਧੀ ਸਾਰੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

Send this to a friend