ਸੰਗਰੂਰ, 3 ਫ਼ਰਵਰੀ (ਪਰਮਜੀਤ ਸਿੰਘ ਲਡਾ)- ਵੀਹਵੀਂ ਸਦੀ ਦੇ ਅਵਤਾਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 92ਵੀਂ ਸਾਲਾਨਾ ਸਮਾਗਮ ਸਥਾਨਕ ਗੁਰਦੁਆਰਾ ਮਾਤਾ ਭੋਲੀ ਕੌਰ ਦੇ ਅਸਥਾਨ ਤੇ ਬੜੀ ਸਰਧਾ ਪੂਰਨ ਗ੍ਰੰਥ ਸਾਹਿਬ ਜੀ ਦੀ ਛਤਰ ਸਾਇਆ ਹੇਠ ਮਨਾਏ ਗਏ ਜਿਸ ਵਿਚ ਪੰਥ ਦੇ ਮਹਾਨ ਸੰਤ ਵਿਦਵਾਨਾਂ ਅਤੇ ਕਥਾਗਰਾਂ ਨੇ ਹਾਜਰੀ ਦਰਜ ਕਰਵਾ ਕੇ ਸੰਤਾਂ ਨੂੰ ਸਰਧਾ ਦੇ ਫੁਲ ਭੇਂਟ ਕੀਤੇ ।ਅਸਥਾਨ ਦੇ ਮੁਖ ਸੇਵਾਦਾਰ ਸੰਤ ਬਾਬਾ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੌਰਾਨ ਭਾਈ ਗੁਰਸੇਵਕ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ,ਰਾਗੀ ਭਾਈ ਬਲਦੇਵ ਸਿੰਘ ਵਡਾਲਾ, ਭਾਈ ਪਰਮਜੀਤ ਸਿੰਘ ਖਾਲਸਾ ਮੈਂਬਰ ਸਰੋਮਣੀ ਕਮੇਟੀ, ਗਿਆਨੀ ਸਰਬਜੀਤ ਸਿੰਘ ਲੁਧਿਆਣਾ ,ਕਥਾਵਾਚਕ ਬਾਬਾ ਜੰਗ ਸਿੰਘ , ਭਾਈ ਮਨਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਅਮਰੀਕ ਸਿੰਘ ਪੰਜ ਭੈਣੀਆਂ , ਅਮਰੀਕ ਸਿੰਘ ਜੀ ਢੀਂਗੀ , ਮਹਿੰਦਰ ਸਿੰਘ ਜੀ ਲੰਬਿਆਂ ਵਾਲੇ ਸੰਤ ਬਾਬਾ ਅਵਤਾਰ ਸਿੰਘ ਮੌੜਾਂ, ਸੰਤ ਰਾਜਵਿੰਦਰ ਸਿੰਘ ਜੀ ਟਿਬੇ ਵਾਲੇ, ਸੰਤ ਬਾਬਾ ਸੁਖਵਿੰਦਰ ਸਿੰਘ ਜੀ ਟਿਬੇ ਵਾਲੇ, ਭਾਈ ਅਵਤਾਰ ਸਿੰਘ ਬਡਰੁਖਾਂ, ਬੀਬੀ ਸਤਪ੍ਰੀਤ ਕੌਰ ਰਵਾਲਸਰ ਵਾਲੇ ਗਿਆਨੀ ਭਗਵਾਨ ਸਿੰਘ ਭਿੰਡਰਾਂ ਵਾਲੇ ਬਾਬਾ ਨਿਰਮਲ ਸਿੰਘ ਜੀ ਚੀਮਾ, ਸੰਤ ਬਾਬਾ ਮੋਹਨ ਸਿੰਘ ਮੁਕੰਦਪੁਰ ਵਾਲੇ, ਸੰਤ ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ ਤੋਂ ਇਲਾਵਾ ਵਡੀ ਗਿਣਤੀ ਸੰਗਤਾਂ ਨੇ ਸਮੂਲੀਅਤ ਕੀਤੀ ।ਬਾਬਾ ਹਰਬੇਅੰਤ ਸਿੰਘ ਜੀ ਨੇ ਦਸਿਆ ਕਿ ਸਮਾਗਮਾ ਦੌਰਾਨ ਅਰੋੜਾ ਡੈੰਟਲ ਕਾਲਜ ਦੀ ਟੀਮ ਵਲੋਂ ਮੁਫਤ ਮੈਡੀਕਲ ਚੈਕਅਪ ਕੈੰਪ ਲਗਾਇਆ ਗਿਆ ਜਿਸ ਵਿਚ ਤਿੰਨ ਦਿਨ 712 ਮਰੀਜ਼ਾਂ ਨੂੰ ਚੈਕ ਕੀਤਾ ਗਿਆ ।