May 12, 2026 9:33 am

ਸਰਕਾਰੀ ਸਕੂਲਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਮੈਂਬਰਾਂ ਨੇ ਦਿੱਤੀ ਸਹਾਇਤਾ

ਬਠਿੰਡਾ, 3 ਫ਼ਰਵਰੀ (ਸੁਰਿੰਦਰਪਾਲ ਸਿੰਘ)- ਪਿੰਡ ਬਾਹੋ ਸਿਵੀਆਂ ਦੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਕੌਰ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਵਲੋਂ ਪਿੰਡ ਦੇ ਸਰਕਾਰੀ ਸਕੂਲ ਨੂੰ ਸਹਾਇਤਾ ਦਿਤੀ ਗਈ। ਇਸ ਮੌਕੇ ਜ਼ਿਲਾ ਪ੍ਰਸ਼ੀਦ ਮੈਂਬਰ ਨੇ ਸਰਕਾਰੀ ਮਿਡਲ ਸਕੂਲ ਨੂੰ 3100 ਸੌ ਰੁਪਿਆ ਤੇ ਪ੍ਰਾਇਮਰੀ ਸਕੂਲ ਨੂੰ ਇਕੀ ਸੌ ਰੁਪਿਆ ਦਾ ਦਾਨ ਕੀਤਾ। ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਅਮਨਦੀਪ ਸਿੰਘ ਤੇ ਚਰਨਜੀਤ ਕੌਰ ਨੇ ਮਿਡਲ ਸਕੂਲ ਨੂੰ 3100-3100 ਸੌ ਰੁਪਏ ਅਤੇ ਪ੍ਰਇਮਰੀ ਸਕੂਲ ਨੂੰ 2100-2100 ਰੁਪਏ ਦਿਤੇ।ਪੰਚ ਬਸੰਤ ਸਿੰਘ ਅਤੇ ਅਮਨਦੀਪ ਕੌਰ ਨੇ ਵੀ 1100-1100 ਰੁਪਏ ਦਾਨ ਕੀਤੇ।ਇਸ ਮੌਕੇ ਸਕੂਲ ਦੇ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਮੁਖ ਅਧਿਆਪਕਾਂ ਵਲੋਂ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਮੈਂਬਰਾਂ ਦੇ ਇਸ ਚੰਗੇ ਕਾਰਜ ਲਈ ਸਲਾਘਾ ਕੀਤੀ। ਇਸ ਮੌਕੇ ਗੁਰਨਾਮ ਸਿੰਘ,ਸਕੂਲ ਕਮੇਟੀ ਦੇ ਚੇਅਨਮੈਨ ਮਘਰ ਸਿੰਘ, ਸਕੂਲ ਅਧਿਆਪਕਾਂ, ਨੇ ਸ਼ਮੂਲੀਅਤ ਕੀਤੀ।

Send this to a friend