May 12, 2026 10:40 am

ਸੰਮਤੀ ਮੈਂਬਰ ਨਰਿੰਦਰ ਬੱਗਾ ਨੂੰ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦਿੱਤੇ ਮੰਗ ਪੱਤਰ

ਨੂਰਪੁਰ ਬੇਦੀ, 3 ਫ਼ਰਵਰੀ (ਬਲਜਿੰਦਰ ਸਿੱਧੂ)- ਸੰਮਤੀ ਮੈਂਬਰ ਅਤੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਬੱਗਾ ਨੂੰ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਪਿੰਡਾਂ ਦੇ ਵਿਕਾਸ ਦੇ ਕੰਮਾਂ ‘ਚ ਤੇਜ਼ੀ ਲਿਆਉਣ ਲਈ ਮੰਗ ਪੱਤਰ ਦਿੱਤੇ । ਜਾਣਕਾਰੀ ਦਿੰਦੇ ਹੋਏ ਨਰਿੰਦਰ ਬੱਗਾ ਨੇ ਦੱਸਿਆ ਕਿ ਪਿੰਡ ਰੂੜੇਮਾਜਰਾ ਦੇ ਪਏ ਅਧੂਰੇ ਕੰਮ ਜਿਵੇਂ ਸੋਲਰ ਲਾਈਟਸ,ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਤੇ ਸੜਕ,ਗੰਦੇ ਪਾਣੀ ਦੀ ਨਿਕਾਸੀ,ਗਲੀਆਂ ਨਾਲੀਆਂ ਦੀ ਸਫਾਈ,ਜਿੰਮ ਦੇ ਕਮਰਾ ਅਤੇ ਸਮਾਨ,ਗਰਾਊਡ ਦੀ ਚਾਰ ਦੀਵਾਰੀ ਆਦਿ ਲਈ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਮੰਗ ਪੱਤਰ ਦਿੱਤਾ ਹੈ । ਉਨਾ ਦੱਸਿਆ ਕਿ ਇਸੇ ਤਰਾ ਹੀ ਨੂਰਪੁਰਬੇਦੀ ਅਤੇ ਗੁਰਸੇਮਾਜਰਾ ਪਿੰਡ ਦੇ ਲੋਕਾਂ ਨੇ ਵੀ ਪਿੰਡ ਦੇ ਸਾਂਝੇ ਰਹਿੰਦੇ ਵਿਕਾਸ ਕਾਰਜ਼ਾ ਨੂੰ ਪੂਰਾ ਕਰਾਉਣ ਲਈ ਮੰਗ ਪੱਤਰ ਦਿੱਤੇ ਹਨ । ਉਨਾਂ ਦੱਸਿਆ ਕਿ ਇਹਨਾਂ ਪਿੰਡ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੇ ਕੌਟੇ ‘ਚ ਗ੍ਰਾਂਟ ਤਾ ਸਾਨੂੰ ਕੀ ਮਿਲਣੀ ਸੀ । ਉਨਾਂ ਪਿਛਲੇ 4 ਸਾਲਾਂ ‘ਚ ਇੱਕ ਵਾਰ ਵੀ ਸੰਗਤ ਦਰਸ਼ਨ ਨਹੀਂ ਕੀਤਾ । ਉਨਾਂ ਦੱਸਿਆ ਕਿ ਲੋਕਾਂ ਨੇ ਮੈਨੂੰ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੋਰਾਨ ਚੰਦੂਮਾਜਰਾ ਦਾ ਪੂਰਣ ਤੋਰ ਤੇ ਬਾਈਕਾਟ ਪਿੰਡ ਵਲੋਂ ਕੀਤਾ ਜਾਵੇਗਾ ਤੇ ਕਾਂਗਰਸੀ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਇਹਨਾ ਪਿੰਡਾਂ ਚੋ ਜਿੱਤਾਇਆ ਜਾਵੇਗਾ । ਇਸ ਦੋਰਾਨ ਇਹਨਾ ਪਿੰਡਾਂ ਦੇ ਲੋਕਾਂ ਨੂੰ ਨਰਿੰਦਰ ਬੱਗਾ ਨੇ ਪੂਰਣ ਵਿਸ਼ਵਾਸ਼ ਦੁਆਇਆ ਕਿ ਕਾਂਗਰਸ ਪਾਰਟੀ ਦੇ ਸੂਝਵਾਨ ਅਤੇ ਦੂਰਅਦੇਸ਼ੀ ਨੌਜਵਾਨ ਆਗੂ ਅਤੇ ਜਿਲਾਂ ਕਾਂਗਜਸ ਕਮੇਟੀ ਦੇ ਪ੍ਰਧਾਨ ਬਰਿੰਦਰ ਸਿਘ ਢਿਲੋਂ ਦੀ ਯੌਗ ਅਗਵਾਈ ਹੇਠ ਬਹੁਤ ਹੀ ਜਲਦੀ ਇਨਾਂ ਪਿੰਡਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ । ਇਸ ਮੌਕੇ ਸਾਬਕਾ ਸਰਪੰਚ ਦਿਲਬਾਗ ਸਿੰਘ,ਹੈਪੀ ਸ਼ਾਲ,ਮੱਖਣ ,ਹੁਸਨ ਚੰਦ ਅਤੇ ਨੌਜਵਾਨ ਉਹਨਾ ਦੇ ਨਾਲ ਸਨ ।

Send this to a friend