Skip to content
Independent perspectives. Global stories.
BREAKING

ਚੰਗੀ ਅਕੈਡਮਿਕ ਸਿੱਖਿਆ ਵਾਲੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ ’ਚ ਸੁਨਹਿਰੀ : ਸੁਖਵਿੰਦਰ ਤਹਿਦਿਲ

Share this story

ਸੰਗਰੂਰ, 3 ਫ਼ਰਵਰੀ (ਪਰਮਜੀਤ ਸਿੰਘ ਲਡਾ)- ਵਿਦੇਸ਼ਾਂ ਵਿਚ ਉਚੇਰੀ ਸਿਖਿਆ ਪ੍ਰਾਪਤ ਕਰਨ ਲਈ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਕਰਦਿਆਂ ਤਹਿਦਿਲ ਅਕੈਡਮੀ ਦੇ ਮੁਖੀ ਸੁਖਵਿੰਦਰ ਸਿੰਘ ਤਹਿਦਿਲ ਨੇ ਕਿਹਾ ਕਿ ਐਥੇ ਦੇਸ਼ ਵਿਚ ਚੰਗੀ ਅਕੈਡਮਿਕ ਸਿਖਿਆ ਪ੍ਰਾਪਤ ਬਚਿਆਂ ਦਾ ਭਵਿਖ ਵਿਦੇਸ਼ ਵਿਚ ਸੁਨਹਿਰੀ ਹੈ ਇਸ ਲਈ ਬਚਿਆਂ ਦੇ 12 ਵੀਂ ਤਕ ਦੀ ਪੜ੍ਹਾਈ ਵਿਚ ਚੰਗੇ ਨੰਬਰ ਆਉਣੇ ਬਹੁਤ ਜਰੂਰੀ ਹਨ ਤੇ ਚੰਗੇ ਵਿਸਿਆਂ ਨਾਲ ਹੀ 12 ਵੀਂ ਕਲਾਸ ਪਾਸ ਕੀਤੀ ਜਾਵੇ । ਸਥਨਕ ਜਿਲ੍ਹਾ ਲਾਇਬ੍ਰੇਰੀ ਵਿਚ ਕਰਵਾਏੇ ਇਕ ਮਹੀਨਾਵਾਰ ਨੁਕੜ? ਨਾਟਕ ਪ੍ਰੋਗਰਾਮ ਵਿਚ ਇਕਤਰ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਹੋਣ ਵਾਲੀ ਪੜ੍ਹਾਈ ਪ੍ਰਤੀ ਜਾਗਰੂਕ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਦੇ ਵਿਦੇਸ਼ਾਂ ਵਿਚ ਜਾਣ ਦੇ ਚਾਹਵਾਨ ਵਿਦਿਆਰਥੀ ਆਪਣੀ 12 ਵੀਂ ਤਕ ਦੀ ਪੜ੍ਹਾਈ ਚੰਗੇ ਵਿਸ਼ਿਆਂ ਨਾਲ ਅਤੇ ਚੰਗੀਆਂ ਵਿਦਿਅਕ ਸੰਸਥਾਵਾਂ ਤੋਂ ਕਰਕੇ ਚੰਗੇ ਨੰਬਰ ਹਾਸਲ ਕਰਨ ਤਾਂ ਜੋ ਵਿਦੇਸ਼ੀ ਸਿਖਿਅਕ ਸੰਸਥਾਵਾਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਅਪਨਾਉਣ । ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਸ ਧੰਦੇ ਵਿਚ ਕਾਫ਼ੀ ਠਗ ਕਿਸਮ ਦੇ ਲੋਕ ਆ ਗਏ ਇਸ ਲਈ ਕਿਸੇ ਵੀ ਏਜੈਂਟ ਦੀਆਂ ਸਬਜ ਬਾਗੀ ਗਲਾਂ ਵਿਚ ਨਾ ਆ ਕੇ ਅਪਣੇ ਕੇਸ਼ ਨੂੰ ਪੂਰੀ ਤਰ੍ਹਾਂ ਘੋਖ ਪੜਤਾਲ ਕਰਕੇ ਹੀ ਆਪਣਾ ਫੈਸਲਾ ਲਵੋ ।

WRITTEN BY