May 12, 2026 5:36 am

ਡਾ.ਚੀਮਾ ਵੱਲੋਂ ‘ਪੰਜਾਬ ਟਾਇਮਜ਼’ ਦਾ ਅੰਗਰੇਜ਼ੀ ਐਡੀਸ਼ਨ ਜਾਰੀ

ਸ. ਬਲਜੀਤ ਸਿੰਘ ਬਰਾੜ ਦੀ ਮਿਹਨਤ ਸਦਕਾ ਅਖ਼ਬਾਰ ਬੁਲਦੀਆ ਦੇ ਮਾਰਗ ’ਤੇ : ਡਾ.ਚੀਮਾ

ਨੂਰਪੁਰ ਬੇਦੀ, 1 ਫ਼ਰਵਰੀ (ਐਮ.ਪੀ. ਸ਼ਰਮਾ)- ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਨੂਰਪੁਰ ਬੇਦੀ ਵਿਖੇ ਵਿਸ਼ੇਸ਼ ਤੌਰ ’ਤੇ ਪੰਜਾਬ ਟਾਇਮਜ਼ ਦੇ ਠਅੰਗਰੇਜ਼ੀੂ ਅਡੀਸ਼ਨ ਨੂੰ ਲੋਕ ਅਰਪਣ ਕੀਤਾ। ਡਾ.ਚੀਮਾ ਨੇ ਇਸ ਮੌਕੇ ’ਤੇ ਕਿਹਾ ਕਿ ਪੰਜਾਬ ਟਾਇਮਜ਼ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਅਖ਼ਬਾਰ ਤਰੱਕੀ ਅਤੇ ਬੁਲੰਦੀਆਂ ਦੇ ਮਾਰਗ ’ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਅਖ਼ਬਾਰ ਦੇ ਅੰਗਰੇਜ਼ੀ ਐਡੀਸ਼ਨ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਸ.ਬਰਾੜ ਇੱਕ ਸਮਾਜ ਸੇਵੀ ਤੇ ਮਿਲਣਸਾਰ ਸ਼ਖਸੀਅਤ ਹਨ ਜਿਹਨਾਂ ਦਾ ਸਮਾਜ ਨੂੰ ਮਹੱਤਵਪੂਰਨ ਯੋਗਦਾਨ ਹੈ। ਡਾ.ਚੀਮਾ ਨੇ ਸੰਪਾਦਕ, ਸੀ.ਈ.ਓ ਰੁਪਿੰਦਰ ਕੌਰ, ਓਵਰਸੀਜ਼ ਸੰਪਾਦਕ ਪਰਨੀਤ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਏਕਮਜੀਤ ਸਿੰਘ ਬਰਾੜ ਸਮੇਤ ਸਮੁੱਚੀ ਟੀਮ ਨੂੰ ਤਹਿ ਦਿਲੋਂ ਵਧਾਈਆ ਦਿੱਤੀਆ। ਇਸ ਮੌਕੇ ਉਹਨਾਂ ਨਾਲ ਪੰਜਾਬ ਟਾਇਮਜ਼ ਦੇ ਪ੍ਰਤੀਨਿਧੀ ਐਮ.ਪੀ.ਸ਼ਰਮਾ, ਕੁਲਬੀਰ ਅਸਮਾਨਪੁਰ, ਮਨਦੀਪ ਮੂਸਾਪੁਰ, ਸੁਖਪ੍ਰੀਤ ਸਿੰਘ, ਜਸਵੀਰ ਸਿੰਘ ਰਾਣਾ ਆਦਿ ਹਾਜ਼ਰ ਸਨ।

Send this to a friend