ਨਥਾਣਾ, 31 ਜਨਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਭਗਤਾ-ਨਥਾਣਾ ਰੋਡ ਤੇ ਸਥਿਤ ਅਨੰਤ ਅਨਾਥ ਆਸ਼ਰਮ ਵਿਖੇ ਛੇ ਆਖੰਡ ਪਾਠਾ ਦੀ ਲੜੀ ਦੇ ਅੱਜ ਭੋਗ ਪਾਏ ਗਏ, ਇਹ ਲੜੀ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਇਲਾਕੇ ਦੀਆ ਪੰਚਾਇਤਾ ਅਤੇ ਪਿੰਡਾ ਦੀ ਸੰਗਤ ਦੇ ਉਦਮ ਸਦਕਾ ਇਹ ਭੋਗ ਪਾਏ ਗਏ।ਜਿਸ ਵਿੱਚ ਰਾਗੀ ਸਿੰਘਾ ਨੇ ਰਸਭਿੰਨਾ ਕੀਰਤਨ ਕੀਤਾ ਢਾਡੀਆ ਅਤੇ ਕਵੀਸ਼ਰਾ ਨੇ ਗੁਰ ਇਤਿਹਾਸ ਸੁਨਾਇਆ।ਇਸ ਮੋਕੇ ਵਿਵੇਕ ਆਸ਼ਰਮ ਜਲਾਲ ਤੋ ਆਏ ਸੰਤ ਬ੍ਰਹਮ ਮੁਨੀ ਜੀ ਜੋ ਕਿ ਜਲਾਲ ਵਿਵੇਕ ਆਸ਼ਰਮ ਦੇ ਮੋਜੂਦਾ ਗੱਦੀ ਨਸ਼ੀਨ ਨੇ ਸੰਗਤਾ ਨੂੰ ਆਪਣੇ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ।ਇਸ ਮੋਕੇ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਇਲਾਕੇ ਦੀਆ ਸੰਗਤਾ ਹੁੰਮ-ਹੁੰਮਾ ਕੇ ਪਹੁੰਚੀਆ ਸਨ।ਇਸ ਮੋਕੇ ਸੇਵਾਦਾਰਾ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਤੋ ਇਲਾਵਾ ਵਿਸ਼ੇਸ਼ ਤੋਰ ਆਏ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਕੁਮਾਰ,ਬਲਾਕ ਪ੍ਰਧਾਨ ਤੇਜਾ ਸਿੰਘ ਦੰਦੀਵਾਲ,ਸੀਨੀਅਰ ਕਾਂਗਰਸੀ ਆਗੂ ਜਤਿੰਦਰ ਗੋਗੀ,ਧਰਮ ਸਿੰਘ ਮਾੜੀ,ਜਸ ਬੱਜੋਆਣਾ,ਨੇਕ ਸਰਪੰਚ,ਨਮਤੇਜ ਸਿੰਘ ਸਰਪੰਚ,ਚਮਕੋਰ ਸਿੰਘ ਪੂਹਲੀ ਸਰਪੰਚ,ਨੂਰਦੀਨ ਸਰਪੰਚ ਗਿੱਦੜ,ਸਰਪੰਚ ਬਲਜਿੰਦਰ ਸਿੰਘ,ਬੂਟਾ ਸਿੰਘ ਸਰਪੰਚ,ਗੁਲਾਬ ਸਿੰਘ,ਗੁਰਪਿਆਰ ਸਿੰਘ,ਸਰਬਜੀਤ ਸਿੰਘ ਨਥਾਣਾ,ਭੂਸ਼ਣ ਜਿੰਦਲ ਭੁੱਚੋ,ਸਰਪੰਚ ਸੁਰਜੀਤ ਸਿੰਘ ਸੇਮਾ,ਸਰਪੰਚ ਕੁਲਵਿੰਦਰ ਸਿੰਘ ਕਿੰਦਰਾ,ਲਾਡੀ ਆਦਿ ਮੋਜੂਦ ਸਨ।