Skip to content
Independent perspectives. Global stories.
BREAKING

ਬਾਗੀ ਸੁਰਾਂ ਕੱਢਣ ਵਾਲੇ ਸੀਨੀਅਰ ਭਾਜਪਾ ਆਗੂ ਸਲਾਰੀਆ ਦੀ ਪਾਰਟੀ ’ਚ ਵਾਪਸੀ ਅੱਜ ਜਾਂ ਕੱਲ੍ਹ਼

Share this story

ਪਠਾਨਕੋਟ ਦੇ ਤਿੰਨੇ ਭਾਜਪਾ ਐੱਮ.ਐੱਲ.ਏ. ਸਲਾਰੀਆ ਤੋਂ ਬਾਗੀ ਹੋ ਕੇ ਵਿਨੋਦ ਖੰਨਾ ਨਾਲ ਤੁਰੇ
ਮੁੱਖ ਮੰਤਰੀ ਬਾਦਲ ਅਤੇ ਸੁਖਬੀਰ ਬਾਦਲ ਨੇ ਵੀ ਸਵਰਨ ਸਲਾਰੀਆ ਦੀ ਲਗਾਈ ਕਲਾਸ

image ਗੁਰਦਾਸਪੁਰ, 8 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਪਿਛਲੇ ਕੁੱਝ ਹਫਤਿਆਂ ਤੋਂ ਭਾਜਪਾ ਸੀਟ ਦਾ ਐਲਾਨ ਦਾ ਨੀਵਾਂ ਹੋਣ ਕਰਕੇ ਇਸ ਬਾਰੇ ਪੱਤਰਕਾਰਾਂ ਨੂੰ ਇਸਦਾ ਸਪਟੀਸ਼ਕਰਨ ਦਿੰਦਿਆਂ ਭਾਜਪਾ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਬਟਾਲਾ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਜਿਸ ਵਿਚ ਪੱਤਰਕਾਰ ਖੁੱਦ ਹਾਜ਼ਰ ਸੀ ਕਿ ਗੁਰਦਾਸਪੁਰ ਦੇ ਲੋਕ ਹਲਕੇ ਅੰਦਰ ਵਿਨੋਦ ਖੰਨਾ ਦੇ ਵਿਕਾਸ ਕਾਰਜ਼ਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਹੁਣ ਵੀ ਉਹ ਵਿਨੋਦ ਖੰਨਾ ਨੂੰ ਟਿਕਟ ਦੇਣ ਦੀ ਚਾਹਵਾਨ ਹੈ। ਸਵਰਨ ਸਲਾਰੀਆ ਨੇ ਲੋਕਾਂ ਦੇ ਭਾਵੇਂ ਕਾਫੀ ਕੰਮ ਕੀਤੇ ਹੋਏ ਹਨ ਅਤੇ ਵੱਡਾ ਉਦਯੋਗਪਤੀ ਹੈ ਅਤੇ ਉਸਦੇ ਨਿੱਜੀ ਹੈਲੀਕਾਪਟਰ ਵੀ ਹਨ ਅਤੇ ਪੰਜਾਬ ਚਾਈਲਡ ਵੈਲਫੇਅਰ ਐਸੋਸੀਏਸ਼ਨ ਦਾ ਚੇਅਰਮੈਨ ਵੀ ਹੈ ਪਰ ਖੁਫੀਆ

ਰਿਪੋਰਟਾਂ ਮੁਤਾਬਿਕ ਪ੍ਰਤਾਪ ਬਾਜਵਾ ਦੇ ਮੁਕਾਬਲੇ ੳਹ ਸੀਟ ਨੂੰ ਨਹੀਂ ਕੱਢ ਸਕਦਾ। ਇਥੇ ਇਹ ਵਰਨਣਯੌਗ ਹੈ ਕਿ ਬਾਬਾ ਰਾਮਦੇਵ ਉਸਨੇ ਸਵਰਨ ਸਲਾਰੀਆ ਦੇ ਹੱਕ ਵਿਚ ਹਾਈ ਕਮਾਂਡ ਤੋਂ ਟਿਕਟ ਦੇਣ ਲਈ ਸਿਫਾਰਸ਼ ਵੀ ਕੀਤੀ ਸੀ ਜਿਸ ਦੇ ਮੁਦੇ ਨਜ਼ਰ ਸਵਰਨ ਸਲਾਰੀਆ ਨੇ ਆਪਣੇ ਦੋਸਤਾਂ ਨੂੰ ਕਹਿ ਦਿੱਤਾ ਸੀ ਕਿ ਉਸਦੀ ਗੁਰਦਾਸਪੁਰ ਹਲਕੇ ਤੋਂ ਟਿਕਟ ਪੱਕੀ ਹੈ ਉਹ ਉਸਦੀਆਂ ਚੋਣ ਦੀ ਤਿਆਰੀਆਂ ਕਰਨ। ਪਰ ਜਦੋਂ ਅਖੀਰ ’ਤੇ ਫਿਲਮੀ ਸਿਤਾਰੇ ਤਿੰਨ ਵਾਰੀ ਐਮ.ਪੀ ਰਹਿ ਚੁੱਕੇ ਵਿਨੋਦ ਖੰਨਾ ਨੂੰ ਟਿਕਟ ਦੇਣ ਦਾ ਐਲਾਨ ਹੋਇਆ ਤਾਂ ਸਵਰਨ ਸਲਾਰੀਆ ਭੱੜਕ ਉਠੇ ਅਤੇ ਪਾਰਟੀ ਮੀਟਿੰਗ ‘ਚੋਂ ਗਾਇਬ ਹੈ। ਜਦੋਂ ਵਿਨੋਦ ਖੰਨਾ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਪੁੱਜੇ ਤਾਂ ਹਵਾਈ ਅੱਡੇ ਤੋਂ ਉਤਾਰਨ ਤੋਂ ਬਾਅਦ ਦਰਬਾਰ ਸਾਹਿਬ ਪੁਜੇ ਤਾਂ ਸਵਰਨ ਸਲਾਰੀਆ ਅਤੇ ਉਸਦੇ ਨਿੱਜੀ ਸਾਥੀ ਧੁਰ ਤੱਕ ਪੂਰਾ ਬਾਈਕਾਟ ਕੀਤਾ। ਇਸਦੇ ਨਾਲ ਹੀ ਪਠਾਨਕੋਟ ਦੇ ਤਿੰਨ ਐਮ.ਐਲ ਜਿਹੜੇ ਸਵਰਨ ਸਲਾਰੀਆ ਤੋਂ ਨੇੜੇ ਸਨ। ਭੋਆ ਤੋਂ ਬੀਬੀ ਸੀਮਾ, ਸੁਜਾਨਪੁਰ ਤੋ ਦਿਨੇਸ਼ ਬੱਬੂ ਡਿਪਟੀ ਸਪੀਰਕਰ ਅਤੇ ਪਠਾਨਕੋਟ ਭਾਜਪਾ ਐਮ.ਐਲ ਉਹ ਸਲਾਰੀਆ ਦੇ ਕਹਿਣ ’ਤੇ ਕੁੱਝ ਦਿਨ ਵਿਨੋਦ ਖੰਨਾ ਦੀ ਚੋਣ ਮੁਹਿੰਮ ਤੋਂ ਕਾਫੀ ਦੂਰ ਰਹੇ ਪਰ ਜਦੋਂ ਪਾਰਟੀ ਹਾਈ ਕਮਾਂਡ ਨੇ ਦਬਕਾ ਮਾਰਿਆ ਤਾਂ ਪਿਛਲੇ ਕੁੱਝ ਦਿਨਾਂ ਤੋਂ ਇਹ ਤਿੰਨਾ ਭਾਜਪਾ ਐਮ.ਐਲ ਵਿਨੋਦ ਖੰਨਾ ਦੀ ਚੋਣ ਮੁਹਿੰਮ ਵਿਚ ਪੂਰੀ ਤਰ੍ਹਾਂ ਢਾਬ ਲੈ ਕੇ ਵਿਨੋਦ ਖੰਨੇ ਦੀ ਚੋਣ ਮੀਟਿੰਗਾਂ ਕਰਾ ਰਹੇ ਹਨ। ਇਸ ਤਰਾਂ ਸਵਰਨ ਸਲਾਰੀਆ ਹੁਣ ਇੱਕਲਾ ਪੈ ਗਿਆ ਹੈ।
ਪੱਤਰਕਾਰਾਂ ਦੀ ਟੀਮ ਵਲੋਂ ਤਾਜ਼ਾ ਜਾਣਕਾਰੀ ਅਨੁਸਾਰ ਪਾਰਟੀ ਹਾਈ ਕਮਾਂਡ ਨੇ ਸਵਰਨ ਸਲਾਰੀਆ ਦੀ ਅਜ਼ਾਦ ਚੋਣ ਲੜਨ ਦੇ ਐਲਾਨ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ । ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਵਿਚ ਪ੍ਰਦੇਸ਼ ਪੰਜਾਬ ਪ੍ਰਧਾਨ ਕਮਲ ਸ਼ਰਮਾ ਵਿਸ਼ੇਸ ਡਿਊਟੀ ਲਗਾ ਕੇ ਸਵਰਨ ਸਲਾਰੀਆ ਨੂੰ ਵਿਸ਼ੇਸ ਮੀਟਿੰਗ ਕਰਨ ਦੀ ਡਿਊਟੀ ਲਗਾਈ ਹੈ । ਜਿਸ ਵਿਚ ਭਾਜਪਾ ਹਾਈ ਕਮਾਂਡ ਤੋਂ ਸੀਨੀਅਰ ਲੀਡਰ ਵੀ ਆ ਰਿਹਾ ਹੈ। ਇਸ ਵਿਚ ਅਰੁਣੇ ਜੇਤਲੀ ਜਿਹੜੇ ਅੰਮ੍ਰਿਤਸਰ ਤੋਂ ਉਮੀਦਵਾਰ ਹਨ ਉਹ ਸ਼ਾਮਿਲ ਹੋਣਗੇ। ਸੂਤਰਾਂ ਮੁਤਾਬਿਕ ਸਲਾਰੀਆ ਨੇ ਇਸ ਮੀਟਿੰਗ ਵਿਚ ਸ਼ਾਮਿਲ ਹੋਣ ਦੀ ਹਾਂ ਕਰ ਦਿੱਤੀ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਸਵਰਨ ਸਲਾਰੀਆ ਦੀ ਕਲਾਸ ਲਗਾਈ ਹੈ। ਪੰਜਾਬ ਸਰਕਾਰ ਵਿਚ ਚਾਈਲਡ ਵੈਲਫੇਅਰ ਐਸੋਸੀਏਸਨ ਦਾ ਚੇਅਰਮੈਨ ਹੈ । ਅੱਜ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਜਾਂ ਬਾਦਲ ਦੋਵੇਂ ਚੋਂ ਇਕ ਸ਼ਾਮਿਲ ਹੋਣ। ਕਿਉਂਕਿ ਦੂਜੇ ਪਾਸੇ ਕਲ ਵਿਨੋਦ ਖੰਨਾ ਨੇ ਗੁਰਦਾਸਪੁਰ ਸੀਟ ਤੋਂ ਆਪਣੇ ਕਾਗਜ਼ ਦਾਖਲ ਕਰਨੇ ਸਨ। ਜਿਸ ਲਈ ਭਾਜਪਾ ਦੀ ਕੇਂਦਰੀ ਹਾਈ ਕਮਾਂਡ ਚਾਹੁੰਦੀ ਹੈ ਕਿ ਸਵਰਨ ਸਲਾਰੀਆ ਹਰ ਹਾਲਤ ਵਿਚ ਉਸਦੇ ਕਾਗਜ਼ ਦਾਖਲ ਕਰਨ ਸਮੇਂ ਸ਼ਾਮਿਲ ਹੋਣ। ਪਰ ਦੇਖੋਂ ਅੱਜ ਸ਼ਾਲ ਨੂੰ ਸਵਰਨ ਸਲਾਰੀਆ ਕੀ ਮੰਗਾਂ ਮੰਨਾ ਕੇ ਭਾਜਪਾ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੁੰਦਾ ਹੈ ਜਾਂ ਬਾਗੀ ਸੁਰਾਂ ਜਾਰੀ ਰੱਖਦਾ ਹੈ। ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲਗੇਗਾ। ਪਰ ਦੂਜੇ ਪਾਸੇ ਭਾਜਪਾ ਸੀਨੀਅਰ ਆਗੂਆਂ ਦਾ ਕਹਿਣਾ ਹੈ ਸਵਰਨ ਸਲਾਰੀਆ ਦੀ ਬਾਗੀ ਸੁਰਾਂ ਬੰਦ ਨਾਂ ਹੋਈਆਂ ਤਾਂ ਉਸਦੀ ਸਿਆਸੀ ਭਵਿੱਖ ਤਬਾਹ ਹੋ ਕੇ ਰਹਿ ਜਾਵੇਗਾ ਪਰ ਇਸ ਦੇ ਨਾਲ ਹੀ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਸਵਰਨ ਸਲਾਰੀਆ ਦੀ ਅਜ਼ਾਦ ਉਮੀਦਵਾਰ ਖਲੋਣ ਦੀ ਚਰਚਾ ਨਾਲ ਖੁਸ਼ੀਆਂ ਦਾ ਤਹਿਲਕਾ ਮੱਚਿਆ ਪਿਆ ਹੈ।

WRITTEN BY