ਨਵੀਂ ਦਿਲੀ, 27 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੌਰੇ ’ਤੇ ਮਦੁਰਈ ਵਿਖੇ ਏਮਜ਼ ਦਾ ਨੀਂਹ ਪੱਥਰ ਰਖਿਆ। ਇਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐਮ. ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਫੋਕਸ ਸਿਹਤ ਸੇਵਾਵਾਂ ’ਤੇ ਹੈ। ‘ਆਯੁਸ਼ਮਾਨ ਭਾਰਤ’ ਯੋਜਨਾ ਦਾ ਜ਼ਿਕਰ ਕਰਦੇ ਹੋਏ ਪੀ.ਐਮ. ਮੋਦੀ ਨੇ ਕਿਹਾ, ‘ਇਸ ਯੋਜਨਾ ਤਹਿਤ ਗ਼ਰੀਬ ਤੋਂ ਗ਼ਰੀਬ ਲੋਕਾਂ ਲਈ ਗੰਭੀਰ ਬਿਮਾਰੀ ਦੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ।’ ਜ਼ਿਕਰਯੋਗ ਹੈ ਕਿ 750 ਬਿਸਤਰਿਆਂ ਵਾਲਾ ਇਹ ਤਜਵੀਜ਼ਸ਼ੁਦਾ ਸੁਪਰ ਸਪੈਸ਼ਲਿਟੀ ਹਸਪਤਾਲ 200 ਏਕੜ ਦੀ ਜ਼ਮੀਨ ਵਿਚ ਬਣੇਗਾ।