ਚੰਡੀਗੜ੍ਹ, 24 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸ਼ਾਮਲ ਹੋਣ ਦੇ ਇਕ ਦਿਨ ਪਿਛੋਂ ਨਵਗਠਤ ਚੌਥੇ ਮੋਰਚੇ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ‘ (ਫ41) ਵਿਚ ਕੁਝ ਤਰੇੜਾਂ ਵਿਖਾਈ ਦੇਣ ਲਗ ਪਈਆਂ ਹਨ। ਸਿਆਸੀ ਹਲਕਿਆਂ ‘ਚ ਅਜਿਹਾ ਅਹਿਸਾਸ ਉਦੋਂ ਹੋਇਆ, ਜਦੋਂ ‘ਲੋਕ ਇਨਸਾਫ਼ ਪਾਰਟੀ’ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮੋਰਚੇ ਨੂੰ ਵਿਚ ਸ਼ਾਮਲ ਹੋਣ ਦਾ ਸਦਾ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਭਰੋਸੇ ‘ਚ ਨਹੀਂ ਲਿਆ ਗਿਆ ਸੀ।ਇਸ ਗਠਜੋੜ ਵਿਚ ਆਮ ਆਦਮੀ ਪਾਰਟੀ ਤੋਂ ਬਗ਼ਾਵਤ ਕਰ ਕੇ ਵਖ ਹੋਣ ਤੋਂ ਬਾਅਦ ‘ਪੰਜਾਬੀ ਏਕਤਾ ਪਾਰਟੀ’ ਕਾਇਮ ਕਰ ਚੁਕੇ ਸੀ।