ਬਾਰਿਸ਼ ਕਾਰਨ ਇਕ ਗ਼ਰੀਬ ਕਿਸਾਨ ਦਾ ਡਿਗਿਆ ਮਕਾਨ-ਜਾਨੀ ਨੁਕਸਾਨ ਤੋਂ ਬਚਾਅ

ਤਲਵੰਡੀ ਸਾਬੋ, 23 ਜਨਵਰੀ (ਰਾਮ ਰੇਸ਼ਮ ਨਥੇਹਾ)- ਹਰਿਆਾਣਾ ਦੀ ਹਦ ਨਾਲ ਲਗਦੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਫਤਾ ਬਾਲੂ ਦੇ ਇਕ ਗ਼ਰੀਬ ਕਿਸਾਨ ਦਾ ਬਾਰਿਸ਼ ਪੈਣ ਕਾਰਨ ਰਹਾਇਸ਼ੀ ਮਕਾਨ ਢਹਿ-ਢੇਰੀ ਹੋ ਗਿਆ ਹੈ। ਜਿਸ ਵਿਚ ਭਾਵੇਂ ਕੋਈ ਜਾਨ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਪ੍ਰੰਤੂ ਕਿਸਾਨ ਦਾ ਸਾਰਾ ਘਰੇਲੂ ਸਮਾਨ, ਨਰਮਾ, ਮੋਟਰ ਸਾਈਕਲ ਆਦਿ ਤਹਿਸ਼ ਨਹਿਸ਼ ਹੋ ਗਿਆ।ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਫਤਾ ਬਾਲੂ ਦੇ ਸਾਰਜੰਟ ਸਿੰਘ ਜੋ ਕਿ ਇਕ ਗ਼ਰੀਬ ਕਿਸਾਨ ਹੋਣ ਦੇ ਨਾਲ ਨਾਲ ਮੌਜੂਦਾ ਪੰਚਾਇਤ ਮੈਂਬਰ ਵੀ ਹੈ ਦੇ ਦੋ ਕਮਰਿਆਂ ਦੀਆਂ ਛਤਾਂ ਅਜ ਦਿਨੇ ਉਸ ਵੇਲੇ ਡਿਗ ਪਈਆਂ ਜਦੋਂ ਰਾਤ ਦਾ ਰੁਕ ਰੁਕ ਕੈ ਪੈ ਰਿਹਾ ਮੀਂਹ ਬੰਦ ਹੋਇਆ। ਪੀੜਿਤ ਕਿਸਾਨ ਨੇ ਦਸਿਆ ਕਿ ਉਸਦੇ ਬਚੇ ਘਰ ਨਹੀਂ ਸਨ ਅਤੇ ਘਟਨਾ ਦਿਨ ਵੇਲੇ ਹੋਈ ਹੈ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਪੀੜਿਤ ਨੇ ਦਸਿਆ ਕਿ ਉਸਦਾ ਸਾਰਾ ਸਮਾਨ ਬਰਬਾਦ ਹੋ ਹੋਣ ਕਾਰਨ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ।ਪੀੜਿਤ ਪਰਿਵਾਰ ਮੁਖੀ ਸਾਰਜੰਟ ਸਿੰਘ ਤੋਂ ਇਲਾਵਾ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਰਛਪਾਲ ਸਿੰਘ ਅਤੇ ਪੰਚ ਅਜੈਬ ਸਿੰਘ ਨੇ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਉਹ ਮੌਕਾ ਦੇਖਕੇ ਅਤੇ ਸਰਵੇ ਕਰਕੇ ਪੀੜਿਤ ਪਰਿਵਾਰ ਨੂੰ ਬਣਦਾ ਯੋਗ ਮੁਆਵਜਾ ਦਿਤਾ ਜਾਵੇ ਤਾਂ ਜੋ ਉਹ ਆਪਣਾ ਮਕਾਨ ਮੁੜ ਉਸਾਰ ਸਕੇ।

Send this to a friend