ਗਲ਼ੀ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ

ਸਰਦੂਲਗੜ੍ਹ. 23 ਜਨਵਰੀ (ਬਲਜੀਤ ਪਾਲ)- ਪਿੰਡ ਦਲੇਲ ਸਿੰਘ ਵਾਲਾ ਵਿਚ ਵਾਰਡ ਨੰਬਰ ਪੰਜ ਜੋ ਕਿ ਪਿਪਲ ਵਾਲੇ ਬਸ ਸਟੈਂਡ ਤੋਂ ਪਿੰਡ ਵਿਚ ਜਾਣ ਵਾਲੀ ਮੁਖ ਗਲ਼ੀ ਹੈ।ਇਸ ਗਲ਼ੀ ਦੀ ਹਾਲਤ ਇੰਨੀ ਖ਼ਸਤਾ ਹੋ ਚੁਕੀ ਹੈ ਕਿ ਇਹ ਗਲ਼ੀ ਬਾਕੀ ਗਲੀਆਂ ਨਾਲੋਂ ਨੀਵੀਂ ਹੋਣ ਕਰਕੇ ਅਤੇ ਜਗਾ ਜਗਾ ਟੋਏ ਹੋਣ ਕਰਕੇ ਮੀਂਹ ਪੈਣ ਤੇ ਪਾਣੀ ਭਰ ਜਾਂਦਾ ਹੈ।ਜਿਸ ਨਾਲ ਇਸ ਗਲ਼ੀ ਵਿਚ ਦੀ ਗੁਜ਼ਰਨ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ। ਇਸਤੋਂ ਇਲਾਵਾ ਇਸ ਗਲ਼ੀ ਵਿਚ ਦੀ ਸਕੂਲਾਂ ਵਾਲੇ ਵਿਦਿਆਰਥੀ ਵੀ ਲੰਘਦੇ ਹਨ ਜਿਨ੍ਹਾਂ ਨੂੰ ਹਰ ਰੋਜ਼ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਨੌਜਵਾਨ ਵੈਲਫੇਅਰ ਕਮੇਟੀ ਦੇ ਪ੍ਰੈਸ ਸਕਤਰ ਗੁਰਦਿਤ ਸਿੰਘ ਸੇਖੋਂ ਨੇ ਦਸਿਆ ਕਿ ਪਿੰਡ ਦੀਆਂ ਲਗਭਗ ਸਾਰੀਆਂ ਗਲੀਆਂ ਪਕੀਆਂ ਹੋ ਚੁਕੀਆਂ ਹਨ ਪਰ ਕਾਫ਼ੀ ਸਮਾਂ ਹੋ ਗਿਆ ਇਸ ਗਲ਼ੀ ਵਲ ਕਿਸੇ ਦਾ ਧਿਆਨ ਨਹੀਂ ਗਿਆ।ਸੋ ਨੌਜਵਾਨ ਵੈਲਫੇਅਰ ਕਮੇਟੀ ਦੀ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਇਸ ਗਲ਼ੀ ਨੂੰ ਪਕਾ ਕੀਤਾ ਜਾਵੇ।

Send this to a friend