ਸ੍ਰੀ ਕੀਰਤਪੁਰ ਸਾਹਿਬ, 6 ਅਪ੍ਰੈਲ (ਦਵਿੰਦਰਪਾਲ ਸਿੰਘ, ਨੀਤੀਨ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਹਿਮਾਚਲ ਦੇ ਬਾਰਡਰ ਉੇੱਤੇ ਲਾਏ ਨਾ ਕੇ ਦੌਰਾਨ ਪਿੰਡ ਬੜਾ ਦੀ ਹੱਦ ਵਿੱਚ ਪੈਂਦੇ ਇੱਕ ਸ਼ਰਾਬ ਦੇ ਠੇਕੇ ’ਤੇ ਉਤਰ ਰਹੀ 619 ਪੇਟੀ ਸ਼ਰਾਬ ਨੂੰ ਬਰਾਮਦ ਦੀ ਵੱਡੀ ਸਫਲਤਾ ਪ੍ਰਾਪਤ ਕੀਤੀ। ਡੀ.ਐੱਸ.ਪੀ. ਬੱਲ ਸਿੰਘ ਅਤੇ ਭਰਤਗੜ ਐੱਸ.ਪੀ. ਸੰਨੀ ਖੰਨਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਹਿਮਾਚਲ ਸਰਹੱਦ ’ਤੇ ਸਥਿੱਤ ਬੜਾ ਪਿੰਡ ਕੀਰਤਪੁਰ ਸਾਹਿਬ ਤੇ ਭਰਤਗੜ ਦੀ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਨਾਕਾ ਲਗਾਇਆ ਗਿਆ ਸੀ। ਇੱਕ ਟਰੱਕ ਨੰ. ਐੱਚ.ਪੀ. 12 ਸੀ 0687 ਤੇ ਮਹਿੰਦਰਾ ਜੀਪ ਨੰ. ਪੀ.ਬੀ.12 ਐੱਮ 9080 ਨੂੰ ਪੁਲਿਸ ਨੇ ਰੋਕ ਲਿਆ, ਜਿਸਦੀ ਤਲਾਸ਼ੀ ਦੌਰਾਨ 619 ਪੇਟੀਆਂ ਅੰਗ੍ਰੇਜੀ ਸਰਾਬ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਐੱਫ.ਆਰ.ਆਈ. ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।