ਗੁਰਦਾਸਪੁਰ, 22 ਜਨਵਰੀ (ਅਰਵਿੰਦਰ ਮਠਾਰੂ)- ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ –ਕਮ- ਜ਼ਿਲਾ ਚੋਣਕਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਨਵੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਵੋਟਰਾਂ ਦੀ ਸਹੂਲਤ ਲਈ ਜਿਲਾ ਚੋਣ ਦਫਤਰ ਗੁਰਦਸਾਪੁਰ ਵਿਖੇ ‘ ਜ਼ਿਲਾ ਕੁਨੈਕਟ ਨੰਬਰ’ ਸਥਾਪਿਤ ਕੀਤਾ ਗਿਆ ਹੈ। ਜਿਸ ਦੇ ਟੋਲ ਫ੍ਰੀ ਵੋਟਰ ਹੈਲਪ ਲਾਈਨ ਨੰਬਰ 1950 ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਚੋਣਾਂ ਜਾਂ ਵੋਟਰ ਸੂਚੀ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ, ਸ਼ਿਕਾਇਤ ਜਾਂ ਸੁਝਾਅ ਉਕਤ ਨੰਬਰ ਤੇ ਟੈਲੀਫੋਨ ਕਾਲ ਕਰਕੇ ਨੋਟ ਕਰਵਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਵੋਟਰ ਜ਼ਿਲਾ ਗੁਰਦਾਸਪੁਰ ਦੀ ਹੱਦ ਤੋਂ ਬਾਹਰੋਂ ਉਕਤ ਟੋਲ ਫ੍ਰੀ ਨੰਬਰ ਤੇ ਸੰਪਰਕ ਕਰੇਗਾ ਤਾਂ ਉਸਨੂੰ ਪਹਿਲਾ ਜਿਲਾ ਗੁਰਦਾਸਪੁਰ ਦਾ ਐਸ.ਟੀ.ਕੋਡ 018741950 ਲਗਾਉਣਾ ਪਵੇਗਾ।