ਲੁਧਿਆਣਾ, 10 ਜਨਵਰੀ (ਜਸਪਾਲ ਅਰੋੜਾ)- ਥਾਣਾ ਟਿਬਾ ਦੇ ਅਧੀਨ ਆਉਂਦੇ ਇਲਾਕੇ ਮਾਇਆਪੁਰੀ ਗਲੀ ਨੰਬਰ 2 ਵਿਖੇ ਉਸ ਵੇਲੇ ਹਫੜਾ ਤਫਦੀ ਮਚ ਗਈ ਜਦੋਂ ਅਚਾਨਕ ਸ਼ਕੀ ਹਲਾਤਾਂ ਚ ਰਿਹਾਸ਼ੀ ਮਕਾਨ ਚ ਚਲ ਰਹੇ ਖੋ ਵੇਸਟ ਗੋਦਾਮ ਨੂੰ ਭਿਆਨਕ ਅਗ ਲਗ ਗਈ ਦੇਖਦੇ ਹੀ ਦੇਖਦੇ ਘਰ ਚ ਪਿਆ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟਣ ਕਾਰਣ 3 ਮਕਾਨਾਂ ਦੀਆ ਬਿਲਡਿੰਗਾਂ ਢਹਿ ਗਇਆ ਮੌਕੇ ਤੇ ਪਹੁੰਚੀ ਫਾਇਲ ਬਿਰਗੇਡ ਦੀ 6 ਗਡੀਆਂ ਨੇ 4 ਘੰਟੇ ਦੀ ਮਸ਼ਕਤ ਨਾਲ ਅਗ ਤੇ ਕਾਬੂ ਪਾ ਲਿਆ ਪਰੰਤੂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਘਟਨਾ ਵੀਰਵਾਰ ਸਵੇਰੇ 10 ਵਜੇ ਦੀ ਦਸੀ ਜਾ
ਰਹੀ ਹੈ ਜਿਸ ਘਰ ਚੋ ਅਗ ਸ਼ੁਰੂ ਹੋਈ ਉਸ ਦੇ ਮਾਲਿਕ ਸੋਮਪਾਲ ਨੇ ਦਸਿਆ ਕਿ ਉਹਨਾਂ ਨੇ ਆਪਣਾ ਮਕਾਨ ਸ਼ਰੀਫ ਨੂੰ ਕਿਰਾਏ ਤੇ ਰਖਿਆ ਸੀ ਸ਼ਰੀਫ ਆਪਣੇ ਮਕਾਨ ਚ ਪਰਿਵਾਰ ਸਮੇਤ ਰਹਿ ਰਿਹਾ ਸੀ ਤੇ ਘਰ ਵਿਚ ਹੀ ਉਹ ਖੋ ਵੇਸ?ਟ ਦਾ ਕੰਮ ਕਰਦਾ ਸੀ ਸ਼ਰੀਫ ਦੀ ਦੋ ਲੜਕੀਆਂ ਦਾ ਅਪ੍ਰੈਲ ਵਿਆਹ ਸੀ ਜਿਦੇ ਚਲਦੇ ਉਸ ਦੀ ਪਤਨੀ ਨਾਸਿਫ਼ਾ ਸਹਾਰਨਪੁਰ ਰਿਸ਼ਤੇਦਾਰ ਦੇ ਵਿਆਹ ਦਾ ਨਯੋਤਾ ਦੇਣ ਗਈ ਹੋਈ ਸੀ ਤੇ ਸ਼ਰੀਫ ਬਾਜ਼ਾਰ ਗਿਆ ਹੋਇਆ ਸੀ ਤੇ ਘਰ ਚ ਦੋ ਲੜਕੇ ਤੇ ਲੜਕੀ ਮੌਜੂਦ ਸੀ ਕਿ ਸਵੇਰੇ 10 ਵਜੇ ਦੇ ਕਰੀਬ ਅਚਾਨਕ ਘਰ ਚ ਸ਼ਕੀ ਹਲਾਤਾਂ ਚ ਅਗ ਲਗ ਗਈ ਅਗ ਏਨੀ ਭਿਆਨਕ ਸੀ ਕਿ ਘਰ ਚ ਪਿਆ ਗੈਸ ਸਿਲੰਡਰ ਜੋ ਦਾਰ ਧਮਾਕੇ ਨਾਲ ਫਟਣ ਨਾਲ ਸੋਮਪਾਲ ਦੇ ਮਕਾਨ ਦੀ ਛਤ ਢਹਿਣ ਦੇ ਨਾਲ ਨਾਲ ਗੁਆਂਢੀ ਹਾਸਿਮ ਤੇ ਮੋਸ਼ੀਨ ਦੇ ਵੀ ਮਕਾਨ ਢਹਿ ਗਏ ਸਾਰੇ ਪਰਿਵਾਰਕ ਮੈਂਬਰ ਪਹਿਲਾ ਹੀ ਘਰੋਂ ਬਾਹਰ ਨਿਕਲਣ ਕਾਰਨ ਬਾਲ ਬਾਲ ਬਚ ਗਏ ਤੇ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰੰਤੂ ਮੋਸ਼ੀਨ ਦਾ ਘਰ ਦਾ ਸਾਰਾ ਸਮਾਨ ਤੇ ਸੋਮਪਾਲ ਦੇ ਕਿਰਾਏਦਾਰ ਸ਼ਰੀਫ ਦਾ ਲਖਾਂ ਸਮਾਨ ਅਤੇ ਉਸਦੀ ਲੜਕੀਆਂ ਦੇ ਵਿਆਹ ਲਈ ਬਨਾਏ ਲਖਾਂ ਦੇ ਜੇਵਰ ਨਗਦੀ ਦਹੇਜ ਦਾ ਸਾਰਾ ਸਮਾਨ ਜਲ ਗਿਆ ਉਧਰ ਅਗ ਦੀ ਸੁਚਣਾ ਮਿਲਦੇ ਮੌਕੇ ਦੇ ਪਹੁੰਚੀ ਸ਼ਰੀਫ ਦੀ ਪਤਨੀ ਨਾਸਿਫ਼ਾ ਬੇਹੋਸ਼ ਹੋ ਗਈ ਕਿਉ ਕਿ ਉਸ ਦੀ ਲੜਕੀਆਂ ਦੇ ਦਹੇਜ ਦਾ ਸਮਾਨ ਤੇ ਘਰ ਦਾ ਸਮਾਂ ਜਲ ਕੇ ਸੁਆਹ ਹੋ ਚੁਕਾ ਸੀ।