10 ਫ਼ੀਸਦੀ ਰਾਖਵੇਂਕਰਨ ਨੂੰ ਸੁਪਰੀਮ ਕੋਰਟ ’ਚ ਚੁਣੌਤੀ

ਨਵੀਂ ਦਿਲੀ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਆਮ ਵਰਗ ਦੇ ਗਰੀਬਾਂ ਲਈ ਸਿਖਿਆ ਅਤੇ ਨੌਕਰੀਆਂ ’ਚ 10 ਫੀਸਦੀ ਰਾਖਵਾਂਕਰਨ ਦੇ ਸੰਵਿਧਾਨ ਬਿਲ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿਤੀ ਗਈ ਹੈ। ਯੂਥ ਫਾਰ ਇਕੁਐਲਿਟੀ ਨੇ ਸੰਵਿਧਾਨ ਬਿਲ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ’ਚ ਕਿਹਾ ਕਿ ਇਹ ਬਿਲ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਹੈ ਅਤੇ ਆਰਥਿਕ ਅਧਾਰ ’ਤੇ ਰਾਖਵਾਂਕਰਨ ਨਹੀਂ ਦਿਤਾ ਜਾ ਸਕਦਾ। ਸੁਪਰੀਮ ਕੋਰਟ ਨੇ ਪਟੀਸ਼ਨ ਦਾਖਲ ਕਰ ਕੇ ਕਾਨੂੰਨ ਰਦ ਕਰਨ ਦੀ ਮੰਗ ਕੀਤੀ ਹੈ।

Send this to a friend