Skip to content
Independent perspectives. Global stories.
BREAKING

ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਕਰੇਗਾ ਸਨਮਾਨਿਤ

Share this story

ਸ੍ਰੀ ਅਨੰਦਪੁਰ ਸਾਹਿਬ, 10 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ ਵਸਦੇ ਗੁਰੁ ਨਾਨਕ ਪਾਤਸ਼ਾਹ ਦੇ ਅਸਥਾਨਾਂ ਦੇ ਦਰਸ਼ਨਾਂ ਲਈ ਦੋਵੇਂ ਪੰਜਾਬਾਂ ਸਣੇ ਸੰਸਾਰ ਭਰ ‘ਚ ਵਸਦੇ 13 ਕਰੋੜ ਨਾਨਕ ਨਾਮਲੇਵਾਂ ਸੰਗਤਾਂ ਨੂੰ ਦਰਸ਼ਨਾਂ ਦੀ ਸਹੂਲਤ ਪ੍ਰਦਾਨ ਕਰਵਾਉਣ ਦੇ ਲਈ ਸਭ ਤੋਂ ਵੱਧ ਯਤਨ ਕਰਨ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰੇਗਾ। ਇਹ ਪ੍ਰਗਟਾਵਾ ਅੱਜ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ
ਉਪਰੰਤ ਕਲੱਬ ਦੇ ਪ੍ਰਧਾਨ ਤੇ ਟਕਸਾਲੀ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਵਿੱਚ ਵਸਦੇ ਹਰ ਨਾਨਕ ਨਾਮਲੇਵਾ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਬੀਤੇ 70 ਸਾਲਾਂ ਤੋਂ ਸਵੇਰੇ-ਸ਼ਾਮ ਕੀਤੀ ਜਾਣ ਵਾਲੀ ਅਰਦਾਸ ਨੂੰ ਜੇਕਰ ਬੂਰ ਪੈਣ ਜਾ ਰਿਹਾ ਹੈ ਤਾਂ ਉਸਦਾ ਮੁੱਢ ਕਾਂਗਰਸ ਪਾਰਟੀ ਦੇ ਨਿਧੱੜਕ ਜਰਨੈਲ ਸ੍ਰ. ਨਵਜੋਤ ਸਿੰਘ ਸਿੱਧੂ ਦੇ ਸਦਕਾ ਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂ ਕਰਤਾਰਪੁਰ ਲਾਂਘੇ ਨੂੰ ਖੁਲਵਾਉਣ ਲਈ ਆਪਣੇ ਯਤਨਾਂ ਦੀ ਦੁਹਾਈ ਦੇ ਦਮਗੱਜੇ ਮਾਰ ਰਹੇ ਹੋਣ ਪਰ ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਜੇ ਅੱਜ ਦੋਵੇਂ ਪਾਸੇ ਸੰਗਤ ਨੂੰ ਜਾਣ ਦੇ ਲਈ ਖੁੱਲ ਮਿਲਣ ਜਾ ਰਹੀ ਹੈ ਤਾਂ ਉਹ ਸਿਰਫ ਤੇ ਸਿਰਫ ਸ੍ਰ. ਨਵਜੋਤ ਸਿੰਘ ਸਿੱਧੂ ਦੀ ਸੋਚ ਤੇ ਉਦਮ ਸਦਕਾ ਹੀ ਸੰਭਵ ਹੋ ਸਕਿਆ ਹੈ।ਹਕੀਮ ਨੇ ਦੱਸਿਆ ਕਿ ਸਮਾਂ ਤੇ ਸਥਾਨ ਜਲਦੀ ਹੀ ਐਲਾਨ ਦਿੱਤਾ ਜਾਵੇਗਾ।

WRITTEN BY