ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਥੇਦਾਰ ਰਛਪਾਲ ਸਿੰਘ ਦਾ ਦਿਹਾਂਤ

ਨਵੀਂ ਦਿਲੀ, 6 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਤੇ ਦਿਲੀ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਜਥੇਦਾਰ ਰਛਪਾਲ ਸਿੰਘ ਦਾ ਅਜ ਦਿਹਾਂਤ ਹੋ ਗਿਆ।ਦਿੱਲੀ ਦੀ ਸਿਖ ਸਿਆਸਤ ’ਚ ਅਹਿਮ ਸਥਾਨ ਰਖਣ ਵਾਲੇ 95 ਸਾਲਾਂ ਦੇ ਜਥੇਦਾਰ ਰਛਪਾਲ ਸਿੰਘ ਦੀ ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਹੀ ਚਲ ਰਹੀ ਸੀ। ਦਸਣਯੋਗ ਹੈ ਕਿ ਪੰਜਾਬੀ ਸੂਬਾ ਮੋਰਚੇ ਦੌਰਾਨ ਦਿਲੀ ’ਚ ਜਥੇਦਾਰ ਰਛਪਾਲ ਸਿੰਘ ਨੇ ਸਰਗਰਮ ਅਗਵਾਈ ਕੀਤੇ ਜਾਣ ਕਾਰਨ ਜਥੇਦਾਰ ਰਛਪਾਲ ਸਿੰਘ ਨੂੰ ਕਈ ਮਹੀਨੇ ਜੇਲ੍ਹ ਅਤੇ ਸੈਂਕੜਿਆਂ ਦੀ ਗਿਣਤੀ ‘ਚ ਕੇਸਾਂ ਦਾ ਸਾਹਮਣਾ ਕਰਨਾ ਪਿਆ ਸੀ।

Send this to a friend