ਨਥਾਣਾ, 6 ਜਨਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਨਜ਼ਦੀਕ ਪਿੰਡ ਬੱਜੋਆਣਾ ਵਿਖੇ ਪੰਚਾਇਤੀ ਚੋਣਾ ਦੋਰਾਨ ਇਥੇ ਸਾਰੇ ਪੰਚ ਅਤੇ ਸਰਪੰਚ ਸਰਬਸੰਮਤੀ ਨਾਲ ਚੁਣ ਲਏ ਗਏ ਸੀ।ਇਸ ਖੁਸ਼ੀ ਵਿੱਚ ਪਿੰਡ ਦੀ ਸਮੂਹ ਪੰਚਾਇਤ ਨੇ ਸਰਬੱਤ ਦੇ ਭਲੇ ਲਈ ਪਿਛਲੇ ਦਿਨੀ ਸ਼੍ਰੀ ਅਖੰਡ ਪਾਠ ਜੀ ਦੇ ਪ੍ਰਕਾਸ਼ ਕਰਵਾਏ ਗਏ ਸੀ। ਜਿੰਨਾ ਦੇ ਅੱਜ ਭੋਗ ਪਾਏ ਗਏ। ਇਸ ਦੋਰਾਨ ਪਿੰਡ ਦੀ ਸਾਰੀ ਸੰਗਤ ਅਤੇ ਆਲੇ ਦੁਆਲੇ ਦੇ ਪੰਚ, ਸਰਪੰਚ ਨੇ ਵੀ ਹਾਜਰੀ ਲਵਾਈ। ਇਸ ਮੌਕੇ ਜਸਵਿੰਦਰ ਸਿੰਘ (ਜੱਸ) ਸਰਪੰਚ, ਜਸਵੀਰ ਸਿੰਘ ਪੰਚ,ਅਮਨਦੀਪ ਸਿੰਘ ਪੰਚ, ਬਹਾਦਰ ਸਿੰਘ ਪੰਚ,ਗੁਰਮੇਲ ਸਿੰਘ ਪੰਚ, ਹਰਪਾਲ ਕੋਰ ਪੰਚ,ਗੁਰਮੀਤ ਕੋਰ ਪੰਚ,ਹਰਦੀਪ ਕੋਰ ਪੰਚ ਆਦਿ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕਿਹਾ।