ਚੰਡੀਗੜ੍ਹ, 3 ਅਪ੍ਰੈਲ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨ ੇ ਅੱਜ ਕਿਹਾ ਕਿ ਹਰਿਆਣਾ ਵਿਚ ਰਹਿ ਰਹੇ ਸਿੱਖ ਅਕਾਲੀ ਦਲ ਦੀ ਮੁੱਖ ਧਾਰਾ ਦਾ ਅਟੁੱਟ ਅਤੇ ਮਾਣ ਮੱਤਾ ਹਿੱਸਾ ਹਨ ਅਤੇ ਪਾਰਟੀ ਉਹਨਾਂ ਦੀਆਂ ਭਾਵਨਾਵਾਂ ਦਾ ਵਿਸ਼ੇਸ਼ ਸਨਮਾਨ ਕਰਦੀ ਹੈ। ਸ੍ਰੀ ਬਾਦਲ ਨੇ ਕਾਂਗਰਸ ਪਾਰਟੀ ਨੂੰ ਸਿੱਖਾਂ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਿਰੁੱਧ ਤਾੜਨਾ ਕਰਦਿਆਂ ਕਿਹਾ ਕਿ ਮੈਂ ਉਹਨਾਂ ਨੂੰ ਸਪਸ਼ਟ ਰੂਪ ਵਿਚ ਦੱਸ ਦੇਣਾ ਚਾਹੁੰਦਾ ਹਾਂ ਕਿ ਉਹ ਸਾਡੇ ਭਾਈਚਾਰੇ ਖਾਸ ਤੌਰ ’ਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲਅੰਦਾਜ਼ੀ ਨਾ ਕਰਨ। ਸ੍ਰੀ ਬਾਦਲ ਜਿਹਨਾਂ ਨੇ ਹਰਿਆਣਾ ਤੋਂ ਜਗਦੀਸ਼ ਸਿੰਘ ਝੀਂਡਾ, ਅਮਰਜੀਤ ਸਿੰਘ ਮੰਗੀ, ਅਵਤਾਰ ਸਿੰਘ ਚੱਕੂ ਤੇ ਜੋਗਾ ਸਿੰਘ ਯਮੁਨਾਨਗਰ ਸਮੇਤ ਕੁਝ ਅਕਾਲੀ ਨੇਤਾਵਾਂ ਨਾਲ ¦ਬਾ ਤੇ ਸੁਖਾਵੇਂ ਮਾਹੌਲ ਵਿਚ
ਵਿਚਾਰ ਵਟਾਂਦਰਾ ਕੀਤਾ, ਨੇ ਕਿਹਾ ਕਿ ਅਕਾਲੀ ਦਲ ਹਰਿਆਣਾ ਦੇ ਸਿੱਖ ਨੇਤਾਵਾਂ ਦੇ ਵਿਚਾਰਾਂ ਦਾ ਵਿਸ਼ੇਸ਼ ਸਨਮਾਨ ਕਰਦਾ ਹੈ। ਉਹਨਾਂ ਨੇ ਇਹਨਾਂ ਨੇਤਾਵਾਂ ਦੀ ਇਕ ਘੰਟੇ ਤੋਂ ਵੱਧ ਸਮਾਂ ਤੱਕ ਗੱਲਬਾਤ ਪੂਰੇ ਧਿਆਨ ਨਾਲ ਸੁਣੀ ਤੇ ਭਰੋਸਾ ਦੁਆਇਆ ਕਿ ਪਾਰਟੀ ਉਹਨਾਂ ਨਾਲ ਬੈਠ ਕੇ ਸਥਾਨਕ ਸਮੱਸਿਆਵਾਂ ਦਾ ਹੱਲ ਜ਼ਰੂਰ ਕੱਢੇਗੀ। ਉਹਨਾਂ ਕਿਹਾ ਕਿ ਅਸੀਂ ਇਕ ਪਰਿਵਾਰ ਹਾਂ ਅਤੇ ਇਕ ਪਰਿਵਾਰ ਵਜੋਂ ਸਾਰੇ ਮੁੱਦਿਆਂ ਦਾ ਸੁਖਾਵਾਂ ਹੱਲ ਕਰਾਂਗੇ । ਇਹਨਾਂ ਵਿਚ ਹਰਿਆਣਾ ਦੇ ਸਿੱਖ ਨੇਤਾਵਾਂ ਵੱਲੋਂ ਮੇਰੇ ਅੱਗੇ ਰੱਖੇ ਗਏ ਮਸਲੇ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਸਮਝਦੇ ਹਨ ਸਾਰੇ ਵਡੇਰੇ ਪੰਥਕ ਪਰਿਵਾਰ ਦਾ ਹਿੱਸਾ ਹਨ ਅਤੇ ਅਣਗਿਣਤ ਕੁਰਬਾਨੀਆਂ ਦੇ ਕੇ ਹਾਸਲ ਕੀਤੀਆਂ ਪੰਥਕ ਸੰਸਕਾਵਾਂ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਵਿਚ ਵਿਸ਼ਵਾਸ ਰੱਖਦੇ ਹਾਂ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਵਿਚ ਅਧਿਆਪਕ ਤੇ ਸਮਾਜਿਕ ਮਜ਼ਬੂਤੀ ਨੂੰ ਕਮਜ਼ੋਰ ਕਰਨ ਜਾਂ ਇਸ ਵਿਚ ਫੁੱਟ ਪਾਉਣ ਦੀ ਕੋਈ ਥਾਂ ਨਹੀਂ ਹੈ।
ਅਕਾਲੀ ਦਲ ਦੇ ਮੁ ਖੀ ਨੇ ਕਿਹਾ ਕਿ ਪਾਰਟੀ ਹਰਿਆਣਾ ਵਿਚ ਰਹਿ ਰਹ ੇ ਸਿੱਖਾਂ ਵੱਲੋਂ ਸਿੱਖ ਮੁੱਖ ਧਾਰਾ ਵਿਚ ਪਾਏ ਯੋਗਦਾਨ ਦਾ ਵਿਸ਼ੇਸ਼ ਤੇ ਦਿਲੋਂ ਸਤਿਕਾਰ ਕਰਦੀ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ ਜਿਸਨੇ ਹਮੇਸ਼ਾ ਸਿੱਖਾਂ ਦੀਆਂ ਧਾਰਮਿਕ ਇੱਛਾਵਾਂ ਲਈ ਅ ਾਵਾਜ਼ ਬੁ¦ਦ ਕੀਤੀ ਦੇ ਸਾਹਾਂ ਵਿਚ ਹਰਿਆਣਾ ਦਾ ਵਿਸ਼ੇਸ਼ ਸਥਾਨ ਹੈ ਅਤੇ ਉਹਨਾਂ ਵੱਲੋਂ ਪਿਛਲੇ ਸਮੇਂ ਵਿਚ ਤੇ ਮੌਜੂਦਾ ਸਮੇਂ ਵਿਚ ਪਾਏ ਜਾ ਰਹੇ ਯੋਗਦਾਨ ਬਦਲੇ ਹਮੇਸ਼ਾ ਸਨਮਾਨ ਰਹੇਗਾ।