ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਕਾਦੀਆਂ, 3 ਜਨਵਰੀ (ਮੁਨੀਰਾ ਸਲਾਮ ਤਾਰੀ)- ਅੱਜ ਬੁਟੱਰ ਰੋਡ ਕਾਦੀਆਂ ਵਿਖੇ  ਇਕ ਸੜਕ ਦੁਰਘਟਨਾ ਵਿਚ ਇਕ ਨੋਜਵਾਨ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵੈਭਵ ਸ਼ਰਮਾਂ ਪੁਤਰ ਪਵਨ ਸ਼ਰਮਾਂ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕਿ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਓਸ ਦੇ ਮੋਟਰਸਾਈਕਲ ਦਾ ਟਾਇਰ ਫਟ ਗਿਆ। ਜਿਸ ਨਾਲ ਓਹ ਅਚਾਨਕ ਸੜਕ ਦੇ ਵਿਚਕਾਰ ਡਿਗ ਗਿਆ। ਜਿਸ ਨਾਲ ਪਿਛੋਂ ਆ ਰਹੀ ਇਕ ਫਾਰਚੂਨਰ ਗਡੀ ਦੀ ਲਪੇਟ ਵਿਚ ਵੈਭਵ ਆ ਗਿਆ। ਜਿਸ ਨਾਲ ਓਹ ਫਾਰਚੂਨਰ ਗੱਡੀ ਦੇ ਟਾਇਰਾਂ ਹੇਠ ਕੁਚਲਿਆ ਗਿਆ। ਦੁੱਖ ਵਾਲੀ ਗੱਲ ਇਹ ਰਹੀ ਕਿ  ਵੈਭਵ ਸਰਮਾਂ ਨੂੰ ਗਭੀਰ ਹਾਲਤ ਵਿਚ ਹਸਪਤਾਲ ਲੈ ਜਾਣ ਦੀ ਥਾਂ  ਲੋਕ ਆਪਣੇ ਮੋਬਾਇਲਾਂ ਵਿਚ ਮੂਵੀ ਸ਼ੂਟ ਕਰਦੇ ਰਹੇ । ਜਿਸ ਨੂੰ ਵੇਖ ਕਿ ਇੰਸਾਨੀਅਤ ਵੀ ਸ਼ਰਮਸਾਰ ਹੋ ਗਈ । ਇਥੇ ਜਿਕਰਯੋਗ ਹੈ ਕਿ ਜਿਸ ਵੈਭਵ ਸ਼ਰਮਾਂ  ਦੀ  ਸੜਕ ਦੁਰਘਟਨਾ ਵਿਚ ਮੋਤ ਹੋਈ ਹੈ ਓਸ ਦੇ ਵਿਆਹ ਨੂੰ ਕੇਵਲ ਦੋ ਹੀ ਮਹੀਨੇ ਹੋਏ ਸੀ  ਅਤੇ ਓਸ ਦੀ ਪਤਨੀ ਦੇ ਹਥਾਂ ਦੀ ਮਹਿੰਦੀ ਵੀ  ਨਹੀਂ ਸੀ ਲਥੀ ਕਿ ਓਹ ਇਸ ਸੜਕ ਦੁਰਘਟਨਾਂ ਦਾ ਸ਼ਿਕਾਰ ਹੋ ਗਿਆ ।  ਇਸ ਘਟਨਾਂ ਦਾ ਸਮਾਚਾਰ ਮਿਲਦਿਆਂ ਹੀ ਏ ਐਸ ਆਈ ਬਲਕਾਰ ਸਿੰਘ ਦੀ ਅਗਵਾਈ ਹੇਠ ਇਕ ਪੁਲਿਸ ਪਾਰਟੀ ਮੋਕੇ ਤੇ ਪਹੁੰਚੀ  ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ  ਸਿਵਿਲ ਹਸਪਤਾਲ ਭੇਜ ਦਿਤਾ ਗਿਆ।

Send this to a friend