ਰਾਤ ਨੂੰ 16 ਵੋਟਾਂ ਨਾਲ ਜੇਤੂ ਐਲਾਨੇ ਉਮੀਦਵਾਰ ਨੂੰ ਸਵੇਰੇ ਮਿਲੀ ਹਾਰ ਦੀ ਖਬਰ

ਗੋਬਿੰਦ ਨਗਰ ਵਾਸੀਆਂ ਵੱਲੋਂ ਵਿਧਾਇਕ ਖਿਲਾਫ ਨਾਅਰੇਬਾਜ਼ੀ

ਸਮਾਣਾ, 1 ਜਨਵਰੀ (ਪ੍ਰੇਮ ਵਧਵਾ)- ਪਿੰਡ ਗੋਬਿੰਦ ਨਗਰ ਕੁਲਾਰਾਂ ਵਿੱਚ ਐਤਵਾਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਥਿਤ ਤੌਰ ਤੇ ਜਿੱਤੇ ਸਰਪੰਚੀ ਦੇ ਉਮੀਦਵਾਰ ਨੂੰ ਹਾਰ ਪਾ ਕੇ ਘਰ ਲਿਜਾਇਆ ਗਿਆ ਅੱਜ ਸਵੇਰੇ ਵਿਰੋਧੀ ਉਮੀਦਵਾਰ ਨੁੰ ਜਿੱਤਿਆ ਕਰਾਰ ਦੇਣ ਦੇ ਵਿਰੋਧ ਵਿਚ ਸੈਂਕੜੇ ਪਿੰਡ ਵਾਸੀਆਂ ਨੇ ਦੂਜੇ ਦਿਨ ਵੀ ਕੜਾਕੇ ਦੀ ਠੰਡ ਚ ਪਾਤੜਾਂ ਚੋਕਾਂ ਵਿੱਚ ਧਰਨਾ ਲਾ ਕੇ ਵਿਧਾਇਕ ਨਿਰਮਲ ਸਿੰਘ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਪਿੱਟ -ਸਿਆਪਾ ਕੀਤਾ ਅਤੇ ਅੱਜ ਦੇ ਧਰਨੇ ਵਿੱਚ ਸੁਤਰਾਣਾ ਦੀ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂਬਾ ਨੇ ਧਰਨੇ ਵਿਚ ਪਹੁੰਚ ਕੇ ਪਿੰਡ ਵਾਸੀਆ ਨਾਲ ਗੱਲਬਾਤ ਕੀਤੀ ਅਤੇ ਕੋਈ ਸੁਣਵਾਈ ਨਾ ਹੋਣ ਉਪਰੰਤ ਧਰਨਾਕਾਰੀਆਂ ਨੇ ਸ਼ਹਿਰ ਦੇ ਬਜ਼ਾਰਾਂ ਵਿਚ ਨਾਅਰੇਬਾਜ਼ੀ ਕਰਦੇ ਹੋਏ ਭਾਖੜਾ ਨਹਿਰ ਦੇ ਪੁਲ ਪਟਿਆਲਾ ਸੜਕ ਤੇ ਧਰਨਾ ਲਾ ਕੇ ਰਸਤਾ ਜਾਮ ਕਰਦਿਆ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਉਮੀਦਵਾਰ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੁੰ ਜਿੱਤਿਆਂ ਕਰਾਰ ਨਾ ਦਿੱਤਾ ਤਾਂ ਉਹ ਆਪਣੇ ਸਮਰਥਕਾਂ ਸਣੇ ਸਮੂਹਕ ਆਤਮ- ਹੱਤਿਆ ਕਰ ਲੈਣਗੇ ਇਸ ਮੌਕੇ ਗੋਬਿੰਦ ਨਗਰ ਕੁਲਾਰਾਂ ਦੇ ਸਰਪੰਚੀ ਚੋਣ ਦੇ ਉਮੀਦਵਾਰ ਦਰਸ਼ਨ ਸਿੰਘ ਪਰਮਜੀਤ ਕੌਰ ਅਤੇ ਹੋਰਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਨੂੰ ਚੋਣ ਦੌਰਾਨ ਪੋਲਿੰਗ ਉਪਰੰਤ ਗਿਣਤੀ ਤੋਂ ਬਾਅਦ ਉਹ ਆਪਣੇ ਵਿਰੋਧੀ ਉਮੀਦਵਾਰ ਤੋਂ 70 ਵੋਟਾਂ ਦੇ ਫਰਕ ਨਾਲ ਅੱਗੇ ਨਿਕਲ ਗਏ ਪਰ ਵਿਰੋਧੀ ਉਮੀਦਵਾਰ ਹਰਦੀਪ ਸਿੰਘ ਵੱਲੋਂ ਅਧਿਕਾਰੀਆਂ ਨਾਲ ਮਿਲ ਕੇ ਦੁਬਾਰਾ ਗਿਣਤੀ ਕਰਵਾਈ ਇਸ ਦੌਰਾਨ ਵੀ ਕਈ ਸਹੀ ਵੋਟਾਂ ਨੁੰ ਗਲਤ ਕਰਾਰ ਦੇਣ ਤੋ ਬਾਅਦ ਵੀ ਉਹ 26 ਵੋਟਾਂ ਨਾਲ ਅੱਗੇ ਰਹੇ ਵਾਰ- ਵਾਰ ਗਿਣਤੀ ਤੋਂ ਬਾਅਦ ਵੀ ਉਹ ਜਦੋ ਅੱਗੇ ਰਹੇ ਤਾਂ ਰਿਟਰਨਿੰਗ ਅਫਸਰ ਨੇ ਉਸ ਨੂੰ 16 ਵੋਟਾਂ ਨਾਲ ਜੇਤੂ ਕਰਾਰ ਦੇਣ ਤੇ ਦਸਤਖਤ ਕਰੇ ਬਿਨ੍ਹਾਂ ਉਥੋ ਦੌੜ ਗਿਆ ਅਧਿਕਾਰੀਆਂ ਵੱਲੋਂ ਪੁਲਸ ਅਤੇ ਪਿੰਡ ਵਾਸੀਆ ਦੇ ਸਾਹਮਣੇ ਉਨ੍ਹਾਂ ਦੇ 3 ਹੋਰ ਪੰਚਾਇਤ ਮੈਂਬਰਾਂ ਨੂੰ ਵੀ ਜਿੱਤਿਆਂ ਦੱਸਿਆ 2 ਮੈਬਰ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਰਹੇ ਹਨ ਉਸ ਦੀ ਅਤੇ ਮੈਬਰਾਂ ਦੀ ਜਿੱਤ ਤੋ ਬਾਅਦ ਸਾਰੇ ਢੋਲ -ਨਗਾਰਿਆ ਨਾਲ ਹਾਰ ਪਾ ਕੇ ਨਚਦੇ ਹੋਏ ਘਰ ਚਲੇ ਗਏ ਅੱਜ ਤੜਕੇ ਉਨ੍ਹਾਂ ਨੂੰ ਹਾਰੇ ਉਮੀਦਵਾਰ ਹਰਦੀਪ ਸਿੰਘ ਨੂੰ 12 ਵੋਟਾਂ ਨਾਲ ਜਿੱਤਣ ਅਤੇ ਉਨ੍ਹਾਂ ਦੇ 3 ਪੰਚਾਇਤ ਮੈਂਬਰਾਂ ਦਾ ਵੀ ਹਾਰ ਜਾਣ ਦੀ ਜਦੋਂ ਸੂਚਨਾ ਮਿਲੀ ਤਾਂ ਉਹ ਹੈਰਾਨ ਰਹਿ ਗਏ ਉਨ੍ਹਾ ਰਿਟਰਨਿੰਗ ਅਧਿਕਾਰੀ ਅਤੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਪ੍ਰਤੀ ਹੋਈ ਧੋਖਾ ਦੇਹੀ ਅਤੇ ਸਾਜ਼ਿਸ਼ ਦਸਦੇ ਹੋਏ ਸਰਕਾਰ ਤੋਂ ਤੁਰੰਤ ਇਨਸਾਫ ਦੀ ਮੰਗ ਕੀਤੀ ਉਮੀਦਵਾਰ ਉਨ੍ਹਾਂ ਦੇ ਮੈਂਬਰਾਂ ਅਤੇ ਸਮਰਥਕਾਂ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਆਤਮਦਾਹ ਕਰ ਲੈਣ ਦੀ ਚਿਤਾਵਨੀ ਵੀ ਪ੍ਰਸ਼ਾਸਨ ਨੁੰ ਦਿੱਤੀ ਇਸ ਮੌਕੇ ਉਨ੍ਹਾਂ ਦੇ ਸਮਰਥਕ ਅਤੇ ਸੈਂਕੜੇ ਪਿੰਡ ਵਾਸੀ ਵੀ ਉਨ੍ਹਾਂ ਨਾਲ ਸਨ ਇਸ ਮਾਮਲੇ ਸਬੰਧੀ ਐਸ. ਡੀ. ਐਮ. ਸਮਾਣਾ ਅਰਵਿੰਦ ਗੁਪਤਾ ਨੇ ਕਿਸੇ ਕਿਸਮ ਦੀ ਵੀ ਧੋਖਾਦੇਹੀ ਬਾਰੇ ਜਾਣਕਾਰੀ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਰਿਟਰਨਿੰਗ ਅਧਿਕਾਰੀ ਵੱਲੋਂ ਮਿਲੀ ਸੂਚਨਾ ਨੁੰ ਹੀ ਉਨ੍ਹਾਂ ਉਚ ਅਧਿਕਾਰੀਆਂ ਕੋਲ ਭੇਜਿਆ ਹੈ

Send this to a friend