ਮੋਦੀ ਕੈਬਨਿਟ ਦੀ ਗਗਨਯਾਨ ਪ੍ਰਾਜੈਕਟ ਨੂੰ ਮਨਜ਼ੂਰੀ, ਪੁਲਾੜ ’ਚ ਭੇਜੇ ਜਾਣਗੇ 3 ਭਾਰਤੀ

ਨਵੀਂ ਦਿੱਲੀ, 28 ਦਸੰਬਰ (ਪੀ.ਟੀ.)- ਮੋਦੀ ਕੈਬਨਿਟ ਨੇ ਤਿੰਨ ਮੈਂਬਰੀ ਦਲ ਨੂੰ ਸਤ ਦਿਨਾਂ ਲਈ ਪੁਲਾੜ ’ਚ ਭੇਜਣ ਦੀ ਗਗਨਯਾਨ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ ਹੈ। ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਹ ਜਾਣਕਾਰੀ ਦਿਤੀ। ਗਗਨਯਾਨ ਪ੍ਰਾਜੈਕਟ ਤਹਿਤ ਸਾਲ 2022 ਤਕ ਤਿੰਨ ਭਾਰਤੀਆਂ ਨੂੰ ਘਟੋ ਘਟ 7 ਦਿਨਾਂ ਲਈ ਪੁਲਾੜ ’ਚ ਭੇਜੇ ਜਾਣ ਦੀ ਯੋਜਨਾ ਹੈ। ਇਸ ਸਮਾਗਮ ਨਾਲ ਭਾਰਤ ਦੀ ਪੁਲਾੜ ਯੋਗਤਾ ’ਚ ਵਾਧਾ ਹੋਵੇਗਾ।

Send this to a friend