Skip to content
Independent perspectives. Global stories.
BREAKING

ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਕਾਤਲਾਨਾ ਹਮਲਾ

Share this story

ਪੁਲਿਸ ਨੇ ਪੰਜ ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ

ਬ੍ਰਿਸਬੇਨ, 28 ਦਸੰਬਰ (ਸਤਵਿੰਦਰ ਟੀਨੂੰ)- ਬੀਤੇ ਦਿਨੀਂ ਭਾਰਤੀ ਮੂਲ ਦੇ ਪੰਜਾਬੀ ਟੈਕਸੀ ਡਰਾਈਵਰ ਤੇ ਪੰਜ ਹਮਲਾਵਰਾਂ ਦੁਆਰਾ ਕਾਤਲਾਨਾ ਹਮਲਾ ਕੀਤਾ ਗਿਆ। ਕੁਈਨਜਲੈਂਡ ਪੁਲੀਸ ਅਨੁਸਾਰ ਪੰਜ ਵਿਅਕਤੀਆਂ ਵਲੋਂ ਬਰੈਂਡਲ ਸਬਅਰਬ ਤੋਂ ਟੈਕਸੀ ਬੁਕ ਕੀਤੀ ਗਈ ਅਤੇ ਔਗ ਰੋਡ ਮੁਰੰਬਾ ਡਾਊਨ ਮੈਕਡੋਨਾਲਡ ਰੈਸਟੋਰੈਂਟ ਪਹੁੰਚਣ ਤੇ ਚਾਰ ਵਿਅਕਤੀ ਟੈਕਸੀ ਵਿਚੋਂ ਉਤਰ ਗਏ ਅਤੇ ਪੰਜਵੇਂ ਨੇ ਲੁਟ ਖੋਹ ਦੀ ਨੀਅਤ ਨਾਲ ਡਰਾਈਵਰ ਤੇ ਹਮਲਾ ਕਰ ਦਿਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਬਾਕੀਆਂ ਨੂੰ ਥੋੜ੍ਹੇ ਸਮੇਂ ਵਿਚ ਹੀ ਗ੍ਰਿਫਤਾਰ ਕਰ ਲਿਆ। ਡਰਾਈਵਰ ਨੂੰ ਰੈਡਕਲਿਫ ਹਸਪਤਾਲ ਵਿਖੇ ਭੇਜ ਦਿਤਾ ਗਿਆ। ਜਿਥੋਂ ਬਾਅਦ ਵਿਚ ਡਰਾਈਵਰ ਨੂੰ ਰੌਇਲ ਬ੍ਰਿਸਬੇਨ ਵੂਮੈਨ ਹਸਪਤਾਲ ਹਰਸਟਨ ਵਿਖੇ ਰੈਫਰ ਕੀਤਾ ਗਿਆ। ਡਰਾਈਵਰ ਨੇ ਦਸਿਆ ਉਹ ਮਾਨਸਿਕ ਤੌਰ ਤੇ ਕਾਫ਼ੀ ਪਰੇਸ਼ਾਨ ਹੈ ਉਸ ਤੇ ਹਮਲਾਵਰਾਂ ਨੇ ਨਸਲੀ ਟਿਪਣੀਆਂ ਵੀ ਕੀਤੀਆਂ । ਅਦਾਲਤੀ ਅਤੇ ਪਰਿਵਾਰਕ ਕਾਰਣਾਂ ਕਰਕੇ ਮੁਦਈ ਦੀ ਪਹਿਚਾਣ ਗੁਪਤ ਰਖੀ ਗਈ ਹੈ। ਇਸ ਸੰਬੰਧੀ ਜਦੋਂ ਜਗ ਬਾਣੀ ਨੇ ਉਘੇ ਸਮਾਜ ਸੇਵੀ ਅਤੇ ਦਾ ਪੰਜਾਬ ਅਖਬਾਰ ਦੇ ਸੰਪਾਦਕ ਸ੍ਰ ਮਨਜੀਤ ਬੋਪਾਰਾਏ ਜੀ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਸਮੁਚਾ ਭਾਈਚਾਰਾ ਇਸ ਔਖੀ ਘੜੀ ਵਿਚ ਪਰਿਵਾਰ ਦੇ ਨਾਲ ਹੈ। ਉਹਨਾਂ ਕਿਹਾ ਕਿ ਸਮਾਜ ਵਲੋਂ ਪੀੜਤ ਦੀ ਮਦਦ ਕੀਤੀ ਜਾਵੇਗੀ।

WRITTEN BY