ਅੰਮ੍ਰਿਤਸਰ, 21 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਸ਼ਹਿਰ ਵਿਚ ਚਾਈਨਾ ਡੋਰ ਜਿਸ ਨੂੰ ‘ਖੂਨੀ ਚਾਇਨਾ ਡੋਰ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਚਾਇਨਾ ਡੋਰ ਦੀ ਵਿਕਰੀ ਨੂੰ ਮੁਕੰਮਲ ਤੌਰ ‘ਤੇ ਬੰਦ ਕਰ ਲਈ ਜ਼ਿਲ੍ਹਾ ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ ਸ੍ਰੀਵਾਸਤਵ ਵਲੋ ਜਾਰੀ ਨਿਰਦੇਸ਼ਾ ਦੀ ਪਾਲਣਾ ਕਰਦਿਆ ਥਾਣਾ ਮੁੱਖੀ ਸੁਲਤਾਨਵਿੰਡ ਇੰਸਪੈਕਟਰ ਸੁਖਨਿੰਦਰ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ ਪ੍ਰਵੀਨ ਕੁਮਾਰ ਇੰਚਾਰਜ ਪੁਲਿਸ ਚੌਕੀ ਕੋਟ ਮਿੱਤ ਸਿੰਘ ਵਲੋ ਸਪੈਸ਼ਲ ਨਾਕੇ ਬੰਦੀ ਦੌਰਾਨ ਦੋ ਵਿਆਕਤੀਆਂ ਪਾਸੋ 785 ਗੱਟੂ ਚਾਇਨਾਂ ਡੋਰ ਬ੍ਰਾਮਦ ਕੀਤੀ ਗਈ। ਜਿੰਨ੍ਹਾ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਸੁਲਤਾਨਵਿੰਡ ਰੋਡ ਅਤੇ ਰਾਮੇਸ਼ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਸ਼ਰੀਫਪੁਰਾ ਵਜੋ ਹੋਈ ਹੈ। ਜਿੰਨ੍ਹਾਂ ਵਿਰੁੱਧ ਥਾਣਾ ਸੁਲਤਾਨਵਿੰਡ ਵਿਚ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।