ਧੀਆਂ ਵਾਲੇ

ਤਾਏ ਦੇਬੀ ਦੀ ਛੋਟੀ ਧੀ ਪਾਲੋ ਸੋਹਰਿਆਂ ਤੋਂ ਰੁਸਕੇ ਆਈ ਹੋਈ ਸੀ।ਅਖੇ ਮੁੰਡਾ ਸਰਾਬ ਪੀਂਦਾ ਹੈ।ਕਲੇਸ ਕਰਦਾ ਕਰਦਾ ਕੁਟਦਾ ਮਾਰਦਾ ਹੈ।ਵਿਆਹ ਤੋਂ ਪਹਿਲਾਂ ਤਾਂ ਕਹਿੰਦੇ ਸੀ ਕਿ ਮੁੰਡਾ ਸਰਾਬ ਦੀ ਵਰਤੋਂ ਨਹੀਂ ਕਰਦਾ।ਪਾਲੋ ਨੂੰ ਬੜਾ ਤੰਗ ਕਰਦਾ ਸੀ।ਮੈਂ ਤਾਏ ਨੂੰ ਕਿਹਾ ਤਾਇਆ ਪਾਲੋ ਨੂੰ ਬੜਾ ਵਕਤ ਹੋ ਗਿਆ।ਆਪਣੇ ਬਾਰ ਚ ਬੈਠੀ ਨੂੰ ਕੀ ਗਲ ਬਾਤ ਆ।ਤਾਇਆ ਕਹਿੰਦਾ ਸ਼ੇਰਾ ਕੀ ਦਸੀਏ ਧੀਆਂ ਵਾਲਿਆਂ ਦੇ ਦੁਖ ਧੀਆਂ ਵਾਲੇ ਹੀ ਜਾਣਦੇ ਹਨ।ਮੈਂ ਕਿਹਾ ਤਾਇਆ ਸਚੀ ਗਲ ਹੈ ਕੋਈ ਸ਼ਕ ਨਹੀਂ।ਧੀਆਂ ਨੂੰ ਵਿਆਹ ਕੇ ਮਾਪਿਆਂ ਦੇ ਸਿਰੋਂ ਭਾਰ ਹੌਲਾ ਨਹੀਂ ਹੁੰਦਾ।ਤੈਂਨੂੰ ਪਤਾ ਕਿ ਸ਼ੇਰਾ ਪੁਤ ਆਪਣੇ ਹੈ ਨਹੀਂ ਸੀ।ਦੋਵੇ ਧੀਆਂ ਪੁਤਾਂ ਤੋਂ ਵਧ ਲਾਡ ਦੇ ਕੇ ਪਾਲੀਆਂ ਹਨ।ਕਿਵੇਂ ਦਿਹਾੜੀਆਂ ਕਰ ਕਰ ਘਰਦਾ ਗੁਜਾਰਾ ਹੁੰਦਾ ਸੀ।ਫਿਰ ਧੀਆਂ ਨੂੰ ਵੀ ਪੜਾਇਆ ਲਿਖਾਇਆ ਸੀ।ਭਾਵੇਂ ਜਿਆਦਾ ਨਾ ਪੜ੍ਹਾ ਸਕਿਆ ਜਿੰਨੀ ਕੁ ਪਹੁੰਚ ਸੀ।ਪਾਲੋ ਦੇ ਸੋਹਰੇ ਕਹਿੰਦਿਆ ਕਿ ਤੂੰ ਦਾਜ ਵਿਚ ਕੀ ਲੈ ਕੇ ਆਈਆਂ ? ਤੇਰੇ ਮਾਂ ਬਾਪ ਨੇ ਤੈਂਨੂੰ ਕੀ ਦਿਤਾ?ਬਾਕੀ ਗਲ ਸ਼ੇਰਾ ਪਾਲੋ ਭੈਣ ਤੋਂ ਪੁਛਲੈ ਤੇਰੀ ਤੋਂ।ਪਾਲੋ ਕਹਿੰਦੀ ਵੀਰਿਆ ਵਿਆਹੀ ਨੂੰ ਅਜੇ ਚਾਰ ਦਿਨ ਨਹੀੰ ਹੋਏ ਸੀ।ਓਹ ਦਿਨ ਤੋਂ ਹੀ ਕਲੇਸ ਹੋਣ ਲਗ ਗਿਆ ਸੀ।ਮੇਰਾ ਸੋਹਰਾ ਮੇਰੀ ਸਸ ਮੈਂਨੂੰ ਬਹੁਤ ਮਾੜਾ ਚੰਗਾ ਬੋਲਦੇ ਸੀ।ਕਹਿੰਦੇ ਸੀ ਕਿਥੋਂ ਨੰਗਾਂ ਦੀ ਵਸ ਪੈ ਗਈ।ਜਦ ਮੈਂ ਕਿਹਾ ਕਿ ਕੀ ਨਹੀੰ ਦਿਤਾ ਮੇਰੇ ਬਾਪ ਨੇ,, ਤਾਂ ਸਹੁਰਾ ਕਹਿੰਦਾ ਦੇਣ ਨੂੰ ਕੀ ਜਹਾਜ ਦੇ ਦਿਤਾ।ਵੀਰ ਮੇਰਿਆ ਜਹਾਜ ਦੇਣ ਦੀ ਬਾਪੂ ਵਿਚ ਗੁਜਾਇਸ ਨਹੀਂ ।ਬਿਨ ਗਲ ਤੋਂ ਲੜਾਈ ਕਰਦੇ ਹਨ।ਸਾਰੇ ਕੰਮ ਕਾਰ ਘਰਦੇ ਮੈਂ ਹੀ ਕਰਦੀ ਹਾਂ।ਸਾਰਾ ਦਿਨ ਮੇਰਾ ਗੋਲਾ ਧੰਦਾ ਕਰਦੀ ਦਾ ਲੰਘ ਜਾਂਦਾ।ਜਿਵੇਂ ਸਸ ਮੇਰੀ ਨੇ ਮੈਂਨੂੰ ਆਪਣੀ ਨੂੰਹ ਨਹੀਂ ਇਕ ਨੋਕਰਾਣੀ ਬਣਾ ਕੇ ਲਿਆਂਦਾ ਹੋਵੇ।ਜਦ ਰੋਟੀ ਟੁਕ ਬਣਾ ਕੇ ਸਾਰੇ ਖਾ ਲੈਂਦੇ ਸੀ।ਮੇਰੀ ਵਾਰੀ ਆਓਂਦੀ ਤਾਂ ਕਲੇਸ ਸੁਰੂ ਹੋ ਜਾਂਦਾ।ਮੇਰੀ ਰੋਟੀ ਵਿਚ ਹੀ ਰਹਿੰਦਾ ਸੀ।ਕਿੰਨੀ ਵਾਰ ਸਰਾਬ ਪੀ ਕੇ ਮੇਰੇ ਪਤੀ ਨੇ ਮੈਂਨੂੰ ਕੁਟਿਆ ਸੀ।ਮੈਂ ਆ ਜਾਂਦੀ ਸੀ ।ਕਿੰਨੇ ਕਿੰਨੇ ਦਿਨ ਬਾਰ ਚ ਬੈਠੀ ਰਹਿੰਦੀ ਸੀ।ਬਾਪੂ ਵਿਚਾਰਾ ਛਡ ਆਓਂਦਾ ਸੀ।ਧੀਆਂ ਵਾਲੇ ਹਾਂ ਨੀਵਾਂ ਹੋਣਾ ਪਵੇਗਾ।ਜਿਸ ਦਿਨ ਦੀ ਵਿਆਹੀ ਗਈ ਹਾਂ।ਇਕ ਦਿਨ ਵੀ ਖੁਸ਼ੀ ਦਾ ਨਹੀਂ ਗੁਜਰਿਆ ।ਬਸ ਲੜਾਈ ਹੀ ਰਹਿੰਦੀਆ ਰੌਂਦੀ ਦਾ ਵਕਤ ਲੰਘਦਾ ਸੀ।ਤਾਇਆ ਵਿਚਾਰਾ ਸੁਣੀ ਜਾਂਦਾ ਸੀ। ਵੇਖਿਆ ਜਦ ਅਖੀਓ ਹੰਝੂ ਵਹਾ ਰਿਹਾ ਸੀ।ਹੁਣ ਵੀਰ ਕੀ ਗਲ ਤੋਂ ਆਈਆਂ।ਓਹ ਸਰਾਬ ਨਾਲ ਰਜ ਕੇ ਆ ਗਿਆ।ਓਹਨੂੰ ਕੋਈ ਸੁਰਤ ਨਾ ਕਿਸੇ ਗਲ ਦੀ, ਸਾਰਾ ਪਰਿਵਾਰ ਬੈਠਾ ਮੈਂ ਵੀ ਕੋਲ ਸੀ।ਮੈਂਨੂੰ ਫੜ੍ਹ ਕੇ ਪਰਾ ਕਰ ਦਿਤਾ।ਕਿ ਤੂੰ ਕੀ ਲਗਦੀਆ ਤੂੰ ਮੇਰੇ ਪੁਤ ਨੂੰ ਮਰਵਾਵੇਂਗੀ।ਤੂੰ ਜਾ ਅਪਦੇ ਪਿੰਡ ਜਾ।ਇਥੇ ਤੇਰਾ ਕੁਝ ਨਹੀਂ।ਸਾਰੇ ਹੀ ਟਬਰ ਨੇ ਝਿੜਕਾਂ ਦਿਤੀ।ਮੇਰੀ ਬਾਂਹ ਫੜ ਬਾਹਰੇ ਕਢ ਦਿਤਾ।ਮੈਂ ਵਿਚੋਲਣ ਦੇ ਘਰ ਰਾਤ ਕਟੀ।ਵਿਚੋਲਾ ਕਹਿੰਦਾ ਤੇਰੇ ਬਾਪ ਨੂੰ ਫੋਨ ਕਰਦਾ।ਮਖਾਂ ਨਾ ਜੀ ਰਹਿਣ ਦਿਓ।ਓਹ ਤੜਫੂਗਾ ਨਾਲ ਮੇਰੀ ਮਾਂ ਮਛੀ ਵਾਂਗ ਤੜਫਣਗੇ।ਮੈਂ ਤੜਫਾਓਂਣਾ ਨਹੀਂ ਕਲ ਨੂੰ ਤੁਸੀੰ ਗਲ ਕਰਿਓ ਸਾਰੀ।ਸਵੇਰ ਨੂੰ ਵਿਚੋਲਾ ਤੇ ਵਿਚੋਲਣ ਲੈ ਕੇ ਗਏ।ਅਖੇ ਅਸੀੰ ਕੁਝ ਨਹੀਂ ਕਿਹਾ ਇਹ ਸਭ ਜਾਣਕੇ ਕਰਦੀਆ।ਵਿਹਲੀ ਰਹਿੰਦੀ ਆ ਕੰਮ ਨਹੀਂ ਕਰਦੀ।ਮੈਂ ਚੁਪ ਚਾਪ ਵੀਰਿਆ ਸੁਣੀ ਗਈ।ਲਗ ਗਈ ਫਿਰ ਸਾਰੇ ਕੰਮਾਂ ਵਿਚ ਪਹਿਲਾਂ ਵਾਂਗ ਹੀ।ਸਾਰਾ ਦਿਨ ਬੋਲੀ ਸੁਣੀ ਗਈ।ਕਲੇਸ ਵਿਚ ਲੰਘੇ ਕਈ ਦਿਨ।ਇਕ ਦਿਨ ਫਿਰ ਸਰਾਬ ਨਾਲ ਰਜਕੇ ਆ ਗਿਆ।ਵੀਰਿਆ ਮੈਂ ਕਿਹਾ ਅਜ ਤੁਸੀਂ ਫਿਰ ਪੀ ਕੇ ਆ ਗਏ ।ਕੋਈ ਗਲ ਨਹੀਂ ਪੁਛੀ ਬਸ ਮੈਂਨੂੰ ਕੁਟਣ ਲਗ ਗਿਆ।ਪਸੁਆਂ ਵਾਂਗ ਕੁਟਿਆ ਸਸ ਸੋਹਰੇ ਨੇ ਵੀ ਨਹੀਂ ਹਟਾਇਆ। ਗੁਆਂਢੀਆਂ ਨੇ ਛਡਾਇਆ।ਵੀਰ ਮੈਂ ਓਥੇ ਮਰਦੀ ਹੀ ਆ।ਫਿਰ ਇਹਨਾਂ ਨੂੰ ਫੋਨ ਕਰਿਆ ਮੈਂਨੂੰ ਲੈ ਜਾਓ।ਜਿਓਂਦੀ ਨੂੰ ਲੈ ਜਾਓ ਹੁਣ।ਪਾਲੋ ਭਰੇ ਮਨ ਨਾਲ ਸਭ ਦਸਦੀ ਰਹੀ।ਮੇਰਾ ਵੀ ਦਿਲ ਰੋ ਪਿਆ ।ਮੈਂ ਬੈਠਾ ਸੋਚ ਰਿਹਾ ਸੀ।ਕਿ ਜਿਸ ਬਾਪ ਨੇ ਆਪਣੀ ਧੀ ਦੀ ਉਂਗਲ ਫੜਾ ਦਿਤੀ।ਓਹ ਹੋਰ ਕੁਝ ਕੀ ਦੇ ਸਕਦਾ।ਜਿਹੜਾ ਆਪਣੀ ਧੀ ਨੂੰ ਕਦੇ ਪਲ ਨਹੀਂ ਇਧਰ ਓਧਰ ਨਹੀ ਹੋਣ ਦਿੰਦਾ।ਚਾਰ ਕੁ ਦਿਨਾਂ ਚ ਵੇਖ ਰੇਖ ਕਰਕੇ।ਪਤਾ ਨਹੀਂ ਕਿਸ ਵਿਸ਼ਵਾਸ ਨਾਲ ਮੁੰਡੇ ਦੇ ਲੜ ਲਾ ਦਿੰਦਾ।ਮਖਾ ਤਾਇਆ ਕੋਈ ਫਿਰ ਗਲ ਨਹੀਂ ਕੀਤੀ ਤੋਰਨ ਦੀ।ਕਹਿੰਦਾ ਸ਼ੇਰਾ ਓਥੋਂ ਦਾ ਸਰਪੰਚ ਆਇਆ ਸੀ।ਨਾਲ ਪ੍ਰਾਹੁਣੇ ਦਾ ਚਾਚਾ ਸੀ।ਅਸੀਂ ਸਾਰੀ ਗਲ ਦਸੀ ਓਹਨਾਂ ਨੂੰ।ਸਰਪੰਚ ਸਿਆਣਾ ਬਿਆਣਾ ਸੀ।ਕਹਿੰਦਾ ਲਾਣੇਦਾਰਾ ਧੀ ਵਾਲਿਆਂ ਨੂੰ ਨੀਵਾ ਹੋਣਾ ਪੈਂਦਾ।ਇਹ ਗਲ ਸੁਣਕੇ ਮੈਂ ਸੋਚਾਂ ਵਿਚ ਪੈ ਗਿਆ।ਕਿ ਬਾਪ ਵਿਚਾਰਾ ਸਚੀਓ ਕਹਿੰਦਾ ਧੀਆਂ ਦੇ ਦੁਖ ਕੋਈ ਛੋਟੇ ਮੋਟੇ ਨਹੀਂ ਹੁੰਦੇ।ਮੈਂ ਸੋਚ ਰਿਹਾ ਸੀ ਕਿ ਮੁੰਡੇ ਪੜ੍ਹ ਲਿਖ ਕੇ ਵੀ ਇਹ ਘਟੀਆ ਹਰਕਤਾਂ ਕਰਦੇ ਹਨ।ਕੁਝ ਨਾ ਕੁਝ ਸੋਚਣਾ ਚਾਹੀਦਾ ਹੈ।ਬਹੁਤੀਆਂ ਧੀਆਂ ਡੋਲੀ ਚ ਬੈਠ ਕੇ ਜਾਂਦੀਆਂ ਹਨ।ਸਾਰਾ ਪਿੰਡ ਖੜਾ ਵੇਖਦਾ ਤੇ ਤੋਰਦਾ ਹੈ।ਪਰ ਘਟੀਆ ਤੇ ਲਾਲਚੀ ਸੋਹਰਿਆਂ ਕਰਕੇ ਧੀਆਂ ਦੀਆਂ ਲੋਥਾਂ ਹੀ ਐਂਬੂਲਸ ਵਿਚ ਸਾਰਾ ਪਿੰਡ ਲੈ ਕੇ ਆਓਂਦਾ ਹੈ।ਧੀਆ ਖੁਦ ਕੁਝ ਖਾ ਪੀ ਜਾਂਦੀਆਂ ਹਨ।ਜਾਂ ਇਹ ਸੋਹਰੇ ਲਾਲਚੀ ਮਾਰ ਦਿੰਦੇ ਹਨ।ਧੀਆਂ ਵਾਲੇ ਕਿੰਨੇ ਕੁ ਨੀਵੇਂ ਹੋਈਂ ਜਾਣ।ਨੀਵੇਂ ਹੀ ਤਾਂ ਹੁੰਦੇ ਆਏ ਹਨ।ਪਰ ਹਕ ਇਹਨਾਂ ਦਾ ਉਚੇ ਰਹਿਣ ਦਾ ਸੀ।ਪਾਲੋ ਵਿਚਾਰੀ ਰੌਂਦੀ ਰਹੀ ਤੇ ਤਾਇਆ ਵੀ ਭਰੇ ਜਿਹੇ ਮਨ ਨਾਲ ਕਹਿੰਦਾ ਸ਼ੇਰਾ ਖੌਰੇ ਕਿੰਨੀਆਂ ਕੁ ਪਾਲੋ ਆਂ।ਸੋਹਰੇ ਘਰ ਇਹ ਜਿੰਦਗੀ ਜਿਓਂ ਰਹੀ ਆਂ ਹਨ।ਜੋ ਮਾਪਿਆਂ ਨੂੰ ਤੜਫਾਓਂਣ ਤੋਂ ਡਰਦੀਆਂ ਹਨ ।ਸ਼ੇਰਾ ਆਪਾਂ ਤਾਂ ਖਾ ਕੇ ਪੈ ਜਾਨਿਆ ਕੀ ਪਤਾ ਕਿੰਨੀਆਂ ਪਾਲੋਂ ਆ ਕੁਟ ਖਾ ਕੇ ਪੈਂਦੀਆ ਹੋਣੀਆ।ਇਹ ਕਹਿ ਕੇ ਤਾਇਆ ਉਚੀ ਰੋਇਆ ਤੇ ਕਹਿਣ ਲਗਿਆ ਧੀ ਵਾਲਿਆਂ ਨੂੰ ਹੋਰ ਕਿੰਨਾਂ ਕੁ ਚਿਰ ਨੀਵਾ ਹੋਕੇ ਰਹਿਣਾ ਪਵੇਗਾ।

Send this to a friend