ਸੱਜਣ ਕੁਮਾਰ ਨੇ ਸਮਰਪਣ ਕਰਨ ਲਈ ਮੰਗਿਆ 30 ਦਿਨ ਦਾ ਸਮਾਂ, ਪਟੀਸ਼ਨ ਦਾਖ਼ਲ

ਸੁਲਤਾਨਪੁਰੀ ਮਾਮਲੇ ’ਚ ਸੁਣਵਾਈ 22 ਜਨਵਰੀ ਤੱਕ ਮੁਲਤਵੀ

ਨਵੀਂ ਦਿੱਲੀ, 20 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- 1984 ਸਿਖ ਵਿਰੋਧੀ ਦੰਗੇ ਦੇ ਦਿਲੀ ਕੈਂਟ ਮਾਮਲੇ ’ਚ ਉਮਰ ਭਰ ਦੀ ਸਜ਼ਾ ਮਿਲਣ ਵਾਲੇ ਸਾਬਕਾ ਕਾਂਗਰਸੀ ਆਗੂ ਸਜਣ ਕੁਮਾਰ ਨੇ ਦਿਲੀ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਹੈ। ਸਜਣ ਕੁਮਾਰ ਨੇ ਪਟੀਸ਼ਨ ’ਚ ਅਦਾਲਤ ਤੋਂ ਸਮਰਪਣ ਕਰਨ ਲਈ 30 ਦਿਨ ਦਾ ਸਮਾਂ ਮੰਗਿਆ ਸੀ। ਸਜਣ ਕੁਮਾਰ ਦੀ ਪਟੀਸ਼ਨ ’ਤੇ ਹਾਈਕੋਰਟ ਕਲ੍ਹ ਸੁਣਵਾਈ ਕਰ ਸਕਦਾ ਹੈ। ਹਾਈਕੋਰਟ ਨੇ ਫੈਸਲੇ ’ਚ ਕਿਹਾ ਸੀ ਕਿ ਸਜਣ ਕੁਮਾਰ ਜੇਲ੍ਹ ’ਚ ਰਹਿਣਗੇ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਚ ਦੀ ਜਿਤ ਹੋਵੇਗੀ ਅਤੇ ਨਿਆਂ ਹੋਵੇਗਾ। ਇਸ ਮਾਮਲੇ ’ਚ ਹਾਈਕੋਰਟ ਦੇ ਸਾਬਕਾ ਪਰਿਸ਼ਦ ਬਲਵਾਨ ਖੋਖਰ, ਸੇਵਾ ਮੁਕਤ ਨੌ ਸੈਨਾ ਅਧਿਕਾਰੀ ਭਾਗਮਲ ਅਤੇ ਤਿੰਨ ਹੋਰ ਨੂੰ ਦੋਸ਼ੀ ਬਰਕਰਾਰ ਰਖਿਆ ਹੈ। ਅਦਾਲਤ ਨੇ ਸਜਣ ਕੁਮਾਰ ਨੂੰ ਸਮਰਪਣ ਕਰਨ ਲਈ 31 ਦਸੰਬਰ ਤਕ ਸਮਾਂ ਦਿਤਾ ਸੀ। ਦੂਜੇ ਪਾਸੇ ਸਜਣ ਕੁਮਾਰ ਖ਼ਿਲਾਫ਼ ਦਰਜ ਇਕ ਹੋਰ ਮਾਮਲੇ ਦੀ ਸੁਣਵਾਈ ਨੂੰ ਦਿਲੀ ਦੀ ਪਟਿਆਲਾ ਹਾਊਸ ਕੋਰਟ ਨੇ 22 ਜਨਵਰੀ ਤਕ ਮੁਲਤਵੀ ਕਰ ਦਿਤਾ ਹੈ। ਸਜਣ ਕੁਮਾਰ ਦੇ ਮੁਖ ਵਕੀਲ ਅਨਿਲ ਸ਼ਰਮਾ ਦੇ ਅਦਾਲਤ ’ਚ ਹਾਜ਼ਰ ਨਾ ਹੋਣ ਤੇ ਸੁਣਵਾਈ ਮੁਲਤਵੀ ਕਰ ਦਿਤੀ ਗਈ। ਦਿਲੀ ਦੇ ਸੁਲਤਾਨਪੁਰੀ ਇਲਾਕੇ ਦੇ ਇਸ ਮਾਮਲੇ ’ਚ ਸਜਣ ਕੁਮਾਰ ’ਤੇ 1984 ਸਿਖ ਕਤਲੇਆਮ ਦੌਰਾਨ ਭੀੜ ਨੂੰ ਸਿਖਾਂ ਦਾ ਕਤਲ ਕਰਨ ਲਈ ਭੜਕਾਉਣ ਦਾ ਦੋਸ਼ ਹੈ। ਇਸ ਮਾਮਲੇ ’ਚ ਸਜਣ ਕੁਮਾਰ, ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ ਸੁਲਤਾਨਪੁਰੀ ਇਲਾਕੇ ’ਚ ਸੁਰਜੀਤ ਸਿੰਘ ਦੇ ਕਤਲ ਕਰਨ ਨਾਲ ਜੁੜੇ ਮਾਮਲੇ ’ਚ ਕਤਲੇਆਮ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

Send this to a friend