May 26, 2026 2:11 pm

ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਲੱਖਾਂ ਸੰਗਤਾਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਹੋਈਆਂ ਨਤਮਸਤਕ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਅਤੇ ਹੋਰ ਪੰਥਕ ਨੇਤਾਵਾਂ ਨੇ ਭਰੀ ਹਾਜ਼ਰੀ

ਰੂਪਨਗਰ, 18 ਦਸੰਬਰ (ਲਾਡੀ ਖਾਬੜਾ)- ਦਸ਼ਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੀ ਲਸਾਨੀ ਸ਼ਹਾਦਤ ਅਤੇ ਪ੍ਰੀਵਾਰ ਵਿਛੋੜੇ ਤੇ ਸਾਹਿਬਜਾਂਦਿਆ ਤੇ ਅਨੇਕਾਂ ਸਿੰਘਾਂ ਦੀ ਸ਼ਹੀਦੀ ਨੂੰ ਸਰਪਿਤ 3 ਦਿਨਾਂ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਇਤਹਾਸਕ ਗੁਰਦੁਆਰਾ. ਸ਼੍ਰੀ ਭਠਾ ਸਾਹਿਬ ਵਿਖੇ ਲਖਾਂ ਸੰਗਤਾਂ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਲਈ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਮੋਕੇ ਵਿਸ਼ੇਸ਼ ਤੋਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਡਾ. ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਤੇ ਹੋਰ ਰਾਜਨਿਤਕ ਹਸਤੀਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੂਲ ਭੇਟ ਕਰਨ ਲਈ ਗੁਰੂ ਘਰ ਵਿਖੇ ਨਤਮਸਤਕ ਹੋਈਆਂ।ਸਮੂਹ ਬੁਲਾਰਿਆਂ ਨੇ ਜਿਥੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੂਲ ਭੇਟ ਕੀਤੇ ਉਥੇ ਹੀ ਗੁਰੂਆਂ ਦੇ ਦਰਸਾਏ ਰਾਹ ਤੇ ਚਲਣ ਲਈ ਅਪੀਲ ਵੀ ਕੀਤੀ। ਇਸ ਮੋਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨ ਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿਚ ਸੈਕੜੇ ਲੋਕਾਂ ਵਲੋਂ ਖੂਨਦਾਨ ਕਰਕੇ ਇਸ ਕਾਰਜ ਨੂੰ ਫਸਲ ਕੀਤਾ। ਇਸ ਮੋਕੇ ਵਖ ਸੇਵਾ ਸੁਸਾਈਟੀਆਂ ਅਤੇ ਲੰਗਰ ਕਮੇਟੀਆਂ ਵਲੋਂ ਸੰਗਤਾਂ ਲਈ ਲੰਗਰ ਲਗਾਏ ਗਏ ਜੋ ਲਗਾਤਾਰ 3 ਦਿਨਾਂ ਤਕ ਨਿਰੰਤਰ ਜਾਰੀ ਰਹਿਣਗੇ।ਮੇਲੇ ‘ਚ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਸਿਟੀ ਪੁਲਿਸ ਵੱਲੋਂ ਸੁਰਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਲੋਕਾਂ ਦੀ ਭੀੜ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੇਲੇ ’ਚ ਪੁਲੀਸ ਮੁਲਾਜਮ ਤੈਨਾਤ ਕੀਤੇ ਗਏ ਹਨ।ਇਸ ਮੋਕੇ ਵਿਸ਼ੇਸ਼ ਤੋਰ ਤੇ ਗਤਕਾ ਅਤੇ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਸੂਬੇ ਭਰ ਤੋਂ ਗਤਕਾਂ ਟੀਮਾਂ ਨੇ ਭਾਗ ਲਿਆ ਅਤੇ ਸੰਗਤਾਂ ਨੂੰ ਗਤਕੇ ਦੇ ਜੋਹਰ ਦਿਖਾਕੇ ਨਿਹਾਲ ਕੀਤਾ।ਸਮਾਗਮ ’ਚ ਪਹੁੰਚੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਡਾ. ਦਲਜੀਤ ਸਿੰਘ ਚੀਮਾ ਨੇ ਇਸ ਮੌਕੇ ਸ਼ਹੀਦ੍ਯਾਂ ਨੂੰ ਆਪਣੀ ਸ਼ਰਧਾ ਦੇ ਫੂਲ ਭੇਟ ਕਰਦੇ ਹੋਏ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚਲਣ ਲਈ ਅਪੀਲ ਕੀਤੀ। ਇਸ ਮੌਕੇ ਪ੍ਰਿਸੀਪਲ ਸੁਰਿੰਦਰ ਸਿੰਘ ਮੈਂਬਰ ਐਸਜੀਪੀਸੀ, ਪਰਮਜੀਤ ਸਿੰਘ ਲੱਖੇਵਾਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਜੱਥੇਦਾਰ ਮੋਹਣ ਸਿੰਘ ਢਾਹੇ, ਹਰਜੀਤ ਸਿੰਘ ਅਚਿੰਤ, ਅਮਰਜੀਤ ਸਿੰਘ ਜਿੰਦਵੜੀ ਮੈਨੇਜਰ, ਕਰਮਜੀਤ ਸਿੰਘ ਅਕਊਟੈਂਟ, ਕਰਨੈਲ ਸਿੰਘ ਕਲਰਕ, ਜਸਪਾਲ ਸਿੰਘ ਖਜਾਨਚੀ, ਗੁਰਮੀਤ ਸਿੰਘ ਰਿਕਾਰਡ ਕੀਪਰ, ਭਾਈ ਪਵਿੰਤਰ ਸਿੰਘ ਕਥਾ ਵਾਚਕ, ਬਲਜੀਤ ਸਿੰਘ ਸਟੋਰ ਕੀਪਰ, ਪ੍ਰੇਮ ਸਿੰਘ ਰਿਹਾਇਸ ਇੰਚਾ, ਜਸਵੀਰ ਸਿੰਘ, ਹਰਮਿੰਦਰ ਸਿੰਘ ਆਦਿ ਸ਼ਾਮਲ ਸਨ।

Send this to a friend