May 26, 2026 3:28 pm

6 ਸਾਲ ਬਾਅਦ ਵਤਨ ਪਰਤਿਆ ਹਾਮਿਦ ਅਨਸਾਰੀ

ਅੰਮ੍ਰਿਤਸਰ, 18 ਦਸੰਬਰ- ਭਾਰਤੀ ਨਾਗਰਿਕ ਹਾਮਿਦ ਅੰਸਾਰੀ ਪਕਿਸਤਾਨ ਦੀ ਜੇਲ੍ਹ ਤੋ ਰਿਹਾਅ ਹੋ ਕੇ 6 ਸਾਲ ਬਾਅਦ ਵਾਪਿਸ ਭਾਰਤ ਪਰਤ ਆਇਆ ਹੈ। ਹਾਮਿਦ ਅੰਸਾਰੀ ਦੇ ਪਰਿਵਾਰ ਮੈਂਬਰ ਮੁੰਬਈ ਤੋ ਅਟਾਰੀ ਵਾਹਘਾ ਸਰਹੱਦ ਤੇ ਉਸ ਨੂੰ ਲੈਣ ਲਈ ਪਹੁੰਚੇ ਹਨ। ਇਸ਼ਕ ਦੇ ਚੱਕਰ ਵਿੱਚ ਪਾਕਿਸਤਾਨ ਗਏ ਹਾਮਿਦ ਅੰਸਾਰੀ ਨੂੰ ਅੱਜ ਭਾਰਤ ਹਵਾਲੇ ਕੀਤਾ ਗਿਆ। ਹਾਮਿਦ ਅੰਸਾਰੀ ਦੇ ਪਰਿਵਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਉਨ੍ਹਾਂ ਘਰ ਵਿਚ ਕੋਈ ਖ਼ੁਸ਼ੀ ਨਹੀਂ ਮਨਾਈ। ਅੱਜ ਦਾ ਦਿਨ ਉਨ੍ਹਾਂ ਨੂੰ ਈਦ ਦੇ ਤਿਉਹਾਰ ਵਾਂਗ ਲੱਗ ਰਿਹਾ ਹੈ। ਹਾਮਿਦ ਅੰਸਾਰੀ ਦੇ ਪਿਤਾ ਨਿਹਾਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਹਾਮਿਦ ਨੂੰ ਮੁੜ ਅਸਲ ਜ਼ਿੰਦਗੀ ਵਿੱਚ ਲਿਆਉਣ ਲਈ ਉਪਰਾਲੇ ਕਰਨਗੇ। ਹਾਮਿਦ ਅੰਸਾਰੀ ਮੁੰਬਈ ਦੇ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ, ਜੋ ਆਨਲਾਈਨ ਦੋਸਤ ਬਣੀ ਪਾਕਿਸਤਾਨੀ ਕੁੜੀ ਨੂੰ ਮਿਲਣ ਲਈ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ ਫਰਜ਼ੀ ਕਾਗਜ਼ਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿਸ ਕਰਕੇ ਉਸ ਨੂੰ 3 ਸਾਲਾਂ ਦੀ ਸਜ਼ਾ ਸੁਣਾਈ ਗਈ। ਹੁਣ ਹਾਮਿਦ ਅੰਸਾਰੀ ਦੀ ਸਜ਼ਾ ਦੇ 3 ਸਾਲ ਪੂਰੇ ਹੋਣ ਤੋ ਬਾਅਦ ਪਾਕਿਸਤਾਨ ਸਰਕਾਰ ਨੇ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਹੈ। ਇਸ ਮੌਕੇ ਹਾਮਿਦ ਦੇ ਪਿਤਾ ਨਿਹਾਲ ਤੇ ਭਰਾ ਖਾਲਿਦ ਨੇ ਦੱਸਿਆ ਕਿ ਪਰਿਵਾਰ ਵਿੱਚ ਹਾਮਿਦ ਦੀ ਵਾਪਸੀ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਕਿਉ-ਕਿ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦਾ ਪਰਿਵਾਰ ਇੰਨ੍ਹਾਂ ਖ਼ੁਸ਼ੀਆਂ ਤੋਂ ਵਾਂਝਾ ਰਿਹਾ ਹੈ। ਹਾਮਿਦ ਦੀ ਮਾਤਾ ਨੇ ਭਾਵੁਕ ਹੁੰਦੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਵਿੱਚ ਕਈ ਸੰਸਥਾਵਾਂ ਹਨ, ਜਿੰਨ੍ਹਾਂ ਨੇ ਉਸ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਹਨ। ਉਨ੍ਹਾਂ ਭਾਰਤ ਸਰਕਾਰ ਦੇ ਨਾਲ-ਨਾਲ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਉਦਮ ਸਦਕਾ ਉਨ੍ਹਾਂ ਦਾ ਪੁੱਤਰ 6 ਸਾਲਾਂ ਬਾਅਦ ਸਹੀ ਸਲਾਮਤ ਘਰ ਵਾਪਸ ਪਰਤਿਆਂ ਹੈ।

Send this to a friend