ਖੰਨਾ, 17 ਦਸੰਬਰ (ਬਲਜਿੰਦਰ ਸਿੰਘ ਪਨਾਗ)- ਸ. ਸੁਖਬੀਰ ਸਿੰਘ ਬਾਦਲ ਵਲੋਂ ਯੂਥ ਅਕਾਲੀ ਦਲ ਦੇ ਜਥੇਬੰਥਕ ਢਾਂਚੇ ਵਿਚ ਕੀਤੇ ਗਏ ਪੁਨਰ-ਗਠਨ ਵਿਚ ਇਲਾਕੇ ਦੇ ਹਰਮਨ ਪਿਆਰੇ ਸਰਦਾਰ ਯਾਦਵਿੰਦਰ ਯਾਦੂ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ।ਸਰਦਾਰ ਯਾਦੂ ਦੇ ਕੋਰ ਕਮੇਟੀ ਦਾ ਮੈਂਬਰ ਬਣਨ ਤੇ ਇਲਾਕੇ ਦੇ ਅਕਾਲੀ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਸਰਕਾਰ ਜਾਦੂ ਨੂੰ ਅਜ ਵਾਰਡ ਨੰਬਰ 13 ਵਿਚ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਦਾ ਯਾਦੂ ਨੇ ਬੋਲਦਿਆਂ ਕਿਹਾ ਕਿ ਉਹ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮਜੀਤ ਸਿੰਘ ਮਜੀਠੀਆ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ। ਇਸ ਮੌਕੇ ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਸ. ਹਰਪ੍ਰੀਤ ਸਿੰਘ ਕਾਲਾ ਮਾਣਕ ਮਾਜਰਾ ਜਗਪਾਲ ਸਿੰਘ ਜੋਗੀ ਸਰਪੰਚ ਦੈਹਿੜੂ, ਅਮਨਦੀਪ ਸਿੰਘ ਲੇਲ ਬਲਾਕ ਸੰਮਤੀ ਮੈਂਬਰ, ਕੇਸਰ ਸਿੰਘ, ਬਾਲਕ ਨਾਥ, ਅਸ਼ੋਕ ਕੁਮਾਰ ਪੰਡਤ ਜੀ ਆਦਿ ਹਾਜ਼ਰ ਸਨ।