ਪੱਖੋ ਕਲਾਂ/ਤਪਾ ਮੰਡੀ, 30 ਮਾਰਚ (ਅਰੁਣ/ਇੰਦਰਜੀਤ)-ਲੋਕ ਸਭਾ ਚੋਣਾ ਨੂੰ ਲੈਕੇ ਪਿੰਡਾ ਅਤੇ ਸ਼ਹਿਰਾਂ ਵਿੱਚ ਦਿਨੋ ਦਿਨ ਮਾਹੌਲ ਗਰਮਾ ਗਰਮ ਹੁੰਦਾ ਜਾ ਰਿਹਾ ਹੈ। ਵੱਖ ਵੱਖ ਪਾਰਟੀ ਨਾਲ ਸੰਬੰਧਤ ਨੁਮਾਇੰਦੇ ਆਪਣੀ ਆਪਣੀ ਪਾਰਟੀ ਦੀ ਜਿੱਤ ਲਈ ਅੱਟੀ ਚੋਟੀ ਦਾ ਜੋਰ ਲਗਾਉਦਿਆ ਨਜਰ ਆ ਰਹੀਆਂ ਹਨ। ਬੇਸ਼ਕ ਮੁਕਾਬਲਾ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦਾ ਜਬਰਦਸਤ ਚੱਲ ਰਿਹਾ ਹੈ ਪਰ ਚੋਣ ਮੈਦਾਨ ਵਿੱਚ ਉਤਰੀ ਤੀਜੀ ਪਾਰਟੀ ਆਪ ਵੀ ਕਿਸੇ ਨਾਲੇ ਘੱਟ ਨਹੀ ਅਖਵਾਹ ਰਹੀ ਜਿਸਦੀ ਮਿਸਾਲ ਹਲਕੇ ਸੰਗਰੂਰ ਦੇ ਵੱਖ ਵੱਖ ਪਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗੰਵਤ ਮਾਨ ਵੱਲੋ ਕੀਤੇ ਜਾ ਰਹੇ ਆਪਣੇ ਚੋਣ ਪ੍ਰਚਾਰ ਦੌਰਾਨ ਨੋਜਵਾਨਾਂ ਵੱਲੋ ਉਹਨਾਂ ਨੂੰ ਦਿੱਤੇ ਜਾ ਰਿਹਾ ਭਰਭੁਰ ਸ਼ਹਿਯੋਗ ਅਤੇ ਭਰਵੇ
ਇੱਕਠ ਤੋ ਮਿਲਦੀ ਹੈ। ਹਲਕੇ ਸੰਗਰੂਰ ਦੇ ਵੱਖ ਵੱਖ ਪਿੰਡਾ-ਸ਼ਹਿਰਾਂ ਵਿਚ ਭਗਵੰਤ ਮਾਨ ਵੱਲੋ ਕੀਤੇ ਜਾ ਰਹੇ ਆਪਣੇ ਚੋਣ ਪ੍ਰਚਾਰ ਦੌਰਾਨ ਹੁੰਦੇ ਵਿਸ਼ਾਲ ਇੱਕਠ ਨੂੰ ਦੇਖਦਿਆ ਹਲਕੇ ਸੰਗਰੂਰ ਤੋ ਲੋਕ ਸਭਾ ਸੀਟ ਦੀ ਜਿੱਤ ਆਪ ਪਾਰਟੀ ਦੀ ਪੱਕੀ ਹੁੰਦੀ ਨਜਰ ਆ ਰਹੀ। ਹਰ ਪਿੰਡ ਹਰ ਸ਼ਹਿਰ ਦੇ ਨੋਜਵਾਨਾ ਵੱਲੋ ਆਪ ਪਾਰਟੀ ਨੂੰ ਸ਼ਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਨੋਜਵਾਨਾ ਵੱਲੋ ਆਪ ਪਾਰਟੀ ਨੂੰ ਵੋਟ ਪਾਉਣ ਲਈ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।