ਮੋਹਾਲੀ – 10-12 ਸਾਲਾਂ ਦੇ ਲੰਬੇ ਇੰਤਜਾਰ ਤੋਂ ਬਾਅਦ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਦੇ ਸਟਾਫ, ਵਿਦਿਆਰਥੀਆਂ ਅਤੇ ਪਿੰਡ ਦੇ ਲੋਕਾਂ ਦੀ ਮੰਗ ਪੂਰੀ ਹੋਈ ਹੈ। ਐਮਐਲਏ ਘਨੌਰ, ਸ਼੍ਰੀ ਮਦਨ ਲਾਲ ਜਲਾਲਪੁਰ ਦੀ ਹਿੰਮਤ ਨਾਲ ਆਰੀਅਨਜ਼ ਕਾਲੇਜ ਨੂੰ ਜਾਂਦੀ ਨੇਪਰਾਂ-ਥੂਹਾ ਸੜਕ ਬਣਾੳਣ ਦਾ ਕੰਮ ਮੁਕੰਮਲ ਹੋਣ ਵਾਲਾ ਹੈ। ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਇਸ ਖੇਤਰ ਵਿੱਚ ਹੋਰ ਵਿਕਾਸ ਕੀਤਾ ਜਾਵੇਗਾ ਜੋ ਇਸ ਖੇਤਰ ਦੇ ਵਿਕਾਸ ਲਈ ਪਿਛਲੀ ਸਰਕਾਰ ਨਹੀਂ ਕਰ ਪਾਈ ਸੀ। ਜਲਾਲਪੁਰ ਨੇ ਅੱਗੇ ਕਿਹਾ ਕਿ ਆਰੀਅਨਜ਼ ਕਾਲੇਜ ਇਸ ਖੇਤਰ ਵਿੱਚ ਪੰਜਾਬ ਅਤੇ 20 ਤੋਂ ਵੱਧ ਵੱਖ-ਵੱਖ ਰਾਜਾਂ ਦੇ ਪੜ ਰਹੇ ਵਿਦਿਆਰਥੀਆਂ ਲਈ ਵਧੀਆਂ ਕੰਮ ਕਰ ਰਿਹਾ ਹੈ। ਜਲਾਲਪੁਰ ਨੇ ਅੱਗੇ ਕਿਹਾ ਕਿ ਨਾਂ ਸਿਰਫ ਇਹ ਬਲਕੀ ਆਲਮਪੁਰ-ਨੇਪਰਾਂ ਦਾ ਸੜਕ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ; ਐਮਐਲਏ ਘਨੌਰ, ਸ਼੍ਰੀ ਮਦਨ ਲਾਲ ਜਲਾਲਪੁਰ; ਸ਼੍ਰੀ ਗਗਨਦੀਪ ਸਿੰਘ, ਨੌਜਵਾਨ ਨੇਤਾ ਦਾ ਇਸ ਖੇਤਰ ਦੀ ਪਹਿਲਕਦਮੀ ਅਤੇ ਵਿਕਾਸ ਲਈ ਧੰਨਵਾਦ ਕੀਤਾ।