ਚੰਡੀਗੜ੍ਹ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਨੂੰ ਕਿਹਾ ਕਿ- ‘ਸਿਖ ਕੌਮ ਦੇ ਹਿਤਾਂ ਖ਼ਿਲਾਫ਼ ਤਾਂ ਖ਼ੁਦ ਬਾਦਲ ਹੀ ਭੁਗਤਦੇ ਰਹੇ ਹਨ ਪਰ ਹੁਣ ਉਹ ਬਿਨਾ ਸੋਚੇ-ਸਮਝੇ ਇਲਜ਼ਾਮ ਮੇਰੇ ’ਤੇ ਲਾ ਰਹੇ ਹਨ। ਚੇਤੇ ਰਹੇ ਕਿ ਸ: ਬਾਦਲ ਨੇ ਦੋਸ਼ ਲਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੀ ਪ੍ਰਕਿਰਿਆ ਨੂੰ ਸਾਬੋਤਾਜ ਕਰਨ ਦਾ ਜਤਨ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਜ ਇਥੇ ਜਾਰੀ ਇਕ ਬਿਆਨ ’ਚ ਅਗੇ ਕਿਹਾ ਹੈ ਕਿ ਸ: ਬਾਦਲ ਨੇ ਹੁਣ ਜਿਹੜਾ ਬਿਆਨ ਦਿਤਾ ਹੈ, ਇਹ ਉਨ੍ਹਾਂ ਦੀ ਧਰਮ ਨੂੰ ਆਪਣੇ ਹਿਸਾਬ ਨਾਲ ਵਰਤਣ ਦੀ ਆਦਤ ਦੇ ਬਿਲਕੁਲ ਅਨੁਸਾਰ ਹੀ ਹੈ। ਉਨ੍ਹਾਂ ਕਿਹਾ ਕਿ ਇਕ ਸਿਖ ਹੋਣ ਦੇ ਨਾਤੇ ਉਹ ਖ਼ੁਦ ਇਹ ਲਾਂਘਾ ਖੋਲ੍ਹਣ ਦੇ ਹਕ ਵਿੰਚ ਰਹੇ ਹਨ ਕਿਉਂਕਿ ਉਸ ਗੁਰੂ ਘਰ ਨਾਲ ਉਨ੍ਹਾਂ ਦੇ ਆਪਣੇ ਪਰਿਵਾਰ ਤੇ ਇਤਿਹਾਸਕ ਸਬੰਧ ਰਹੇ ਹਨ। ਇਸ ਦੇ ਬਾਵਜੂਦ ਇਹ ਵੀ ਇਕ ਸਚਾਈ ਹੈ ਕਿ ਭਾਰਤ ਅਤੇ ਪਾਕਿਸਤਾਨ ਬਾਰਡਰ ਇਸ ਤਰੀਕੇ ਖੁਲ੍ਹਣ ਨਾਲ ਕੁਝ ਸੁਰਖਿਆ ਚੁਣੌਤੀਆਂ ਵੀ ਸਾਹਮਣੇ ਆ ਸਕਦੀਆਂ ਹਨ ਤੇ ਉਨ੍ਹਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।